ਗੁਰਵਿੰਦਰ ਸਿੰਘ : ਦੁਨੀਅਾਂ ਦੇ ਹਰਮਨ ਪਿਅਾਰੇ ਧਾਰਮਿਕ ਲੇਖਕ ਅਤੇ ਰਾਗੀ ਭਾੲੀ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰੀ ਨੂੰ ੳੁਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦ ੲਿੰਡੀਅਾ ਤੋਂ ੳੁਨਾਂ ਦੀ ਭਤੀਜੀ ਪੂਜਾ ਨੇ ੳੁਨਾਂ ਦੀ ਵੱਡੀ ਭੈਣ ਸੁਰਜੀਤ ਕੌਰ ਦੀ ਮੌਤ ਦੀ ਖ਼ਬਰ ਦਿੱਤੀ। ਲੱਖਾ ਜੀ ਦੀ ਭੈਣ ੳੁਸਤਾਦ ਕੁਲਦੀਪ ਮਾਣਕ ਜੀ ਦੇ ਹੋਣਹਾਰ ਸ਼ੁਗਿਰਦ ਅਵਤਾਰ ਸਿੰਘ ਬੱਲ ਨਾਲ ਨਕੋਦਰ ਦੇ ਕੋਲ ਪਿੰਡ ਬੱਲ ਨੌਂ ਵਿਖੇ ਵਿਅਾਹੀ ਹੋੲੀ ਸੀ, ਜਿੱਥੇ ਅੱਜ ਸਾਮੀਂ ੳੁਹਨਾਂ ਦਾ ਸਸਕਾਰ ਕਰ ਦਿੱਤਾ ਗਿਅਾ। ਵਿਛੜੀ ਰੂਹ ਦੀਅਾਤਮਿਕ ਸ਼ਾਤੀ ਲੲੀ ੳੁਨਾਂ ਦੇ ਪਿੰਡ ਬੱਲ ਨੌਂ ਵਿਖੇ ਅਾਖੰਡ ਪਾਠ ਤਾਰੀਕ 20 ਅਕਤੂਬਰ ਦਿਨ ਮੰਗਲਵਾਰ ਨੂੰ ਰੱਖੇ ਜਾਣਗੇ ਤੇ ਅੰਤਿਮ ਭੋਗ ਤਾਰੀਕ 22 ਅਕਤੂਬਰ ਦਿਨ ਵੀਰਵਾਰ ਨੂੰ ਪੈਣਗੇ।ਵਾਹਿਗੁਰੂ ਜੀ ਲੱਖਾ ਸਲੇਮਪੁਰੀ ਤੇ ਬੱਲ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਸਲੇਮਪੁਰੀ ਦੀ ਭੈਣ ਦੀ ਹੋਈ ਬੇਵਕਤੀ ਮੋਤ ਤੇ ਜਿਥੇ ਟੀਮ ਮਾਲਵਾ ਵਲੋ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਓੁਥੇ ਹੀ ਵੱਖ ਵੱਖ ਧਾਰਮਿਕ .ਸਮਾਜਿਕ ਅਤੇ ਸਿਆਸੀ ਆਗੂਆਂ ਵਲੋ ਵੀ ਸਲੇਮਪੁਰੀ ਨਾਲ ਦੁੱਖ ਸਾਝਾ ਕੀਤਾ ਗਿਆ ।