ਮਹਾਰਿਸ਼ੀ ਵਾਲਮੀਕਿ ਪ੍ਗਟ ਦਿਵਸ ਧੂਮ ਧਾਮ ਨਾਲ ਮਨਾਇਆਂ
ਕੈਬਨਿਟ ਮੰਤਰੀ ਸਿੰਗਲਾ ਤੇ ਚੇਅਰਮੈਨ ਗੇਜਾ ਰਾਮ ਨੇ ਕੀਤੀ ਸਿਰਕਤ ਕਲਿਆਣ ਨੇ ਕੀਤਾ ਧੰਨਵਾਦ

ਭਵਾਨੀਗੜ 2 ਅਕਤੂਬਰ (ਗੁਰਵਿੰਦਰ ਸਿੰਘ) ਭਗਵਾਨ ਵਾਲਮੀਕਿ ਭਵਨ ਭਵਾਨੀਗੜ ਵਿੱਖੇ ਮਹਾਰਿਸ਼ੀ ਵਾਲਮੀਕਿ ਜੀ ਪ੍ਰਗਟ ਦਿਵਸ ਬੜੀ ਧੂਮ ਧਾਮ ਨਾਲ ਮਨਾਇਆਂ ਇਹ ਪ੍ਰੋਗਰਾਮ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਸੀਨੀਅਰ ਕੋਮੀ ਮੀਤ ਪ੍ਰਧਾਨ ਪੀ.ਐੱਸ.ਗਮੀ ਕਲਿਆਣ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਵਿਜੈ ਇੰਦਰ ਸਿੰਗਲਾਂ (ਕੈਬਨਿਟ ਮੰਤਰੀ ਪੰਜਾਬ) ਅਤੇ ਸ੍ਰੀ ਗੇਜਾ ਰਾਮ ਵਾਲਮੀਕਿ (ਚੇਅਰਮੈਨ ਸਫ਼ਾਈ ਕਰਮਚਾਰੀ ਕਮੀਸ਼ਨ ਪੰਜਾਬ) ਤੇ ਰਾਮ ਸਿੰਘ ( ਵਾਈਸ ਚੇਅਰਮੈਨ ਸਫਾਈ ਕਰਮਚਾਰੀ ਕਮੀਸ਼ਨ ਪੰਜਾਬ ) ਜਿਨਾ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਨਾਮ ਦਾ ਕੇਕ ਕੱਟ ਕੇ ਆਈਆ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਵਿਜੈ ਇੰਦਰ ਸਿੰਗਲਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਦਲਤਾ ਨੂੰ ਦਿੱਤੀਆਂ ਜਾ ਰਹਿਆਂ ਸਹੂਲਤਾਂ ਤੋਂ ਜਾਣੂ ਕਰਵਾਇਆਂ ਅਤੇ ਸ੍ਰੀ ਗੇਜਾ ਰਾਮ ਵਾਲਮੀਕਿ ਵੱਲੋਂ ਸਫਾਈ ਕਰਮਚਾਰੀਆਂ ਦਿਆਂ ਸਮੱਸਿਆਵਾਂ ਸੁਣ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਗਮੀ ਕਲਿਆਣ ਵੱਲੋਂ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਵਿੱਚ ਸ੍ਰੀ ਵਿਜੈ ਇੰਦਰ ਸਿੰਗਲਾਂ ਵੱਲੋਂ ਕੋਈ ਘਾਟ ਨਹੀਂ ਭਾਵੇਂ ਵਿਕਾਸ ਦੀ ਗੱਲ ਹੈ ਭਾਵੇਂ ਦਲਤਾ ਦੀ ਸਹੂਲਤ ਦੀ ਗੱਲ ਹੈ ਇਸ ਮੌਕੇ ਹਾਕਮ ਸਿੰਘ ਮੁਗਲ(ਸੀਨੀਅਰ ਕਾਂਗਰਸੀ ਆਗੂ ) ,ਅਮਰਜੀਤ ਸਿੰਘ ਬੱਬੀ, ਜੰਟ ਦਾਸ ਬਾਵਾ , ਧਰਮਵੀਰ ਸਿੰਘ, ਤਰਸੇਮ ਦਾਸ, ਸੁੱਖਪਾਲ ਸਿੰਘ ਸੈਟੀ, ਅਵਤਾਰ ਸਿੰਘ,ਗਗਨ ਬਾਵਾ, ਗੁਰੀ ਮਹਿਰਾ,ਗੋਲੂ ਗੁਪਤਾ,ਗੱਗੂ ਮਹਿਰਾ|