ਭਵਾਨੀਗੜ੍ਹ ਦੇ ਸੀਵਰੇਜ ਦੀ ਸਫ਼ਾਈ ਦਿੱਲੀ ਤੋਂ ਮੰਗਵਾਈ ਮਸ਼ੀਨ ਨਾਲ ਹੋਈ ਸ਼ੁਰੂ
ਕਾਗਰਸੀ ਆਗੂਆਂ ਕੈਬਨਿਟ ਮੰਤਰੀ ਸਿੰਗਲਾ ਦਾ ਕੀਤਾ ਧੰਨਵਾਦ

ਗੁਰਵਿੰਦਰ ਸਿੰਘ ਰੋਮੀ (ਭਵਾਨੀਗੜ) ਅੱਜ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਦਿੱਲੀ ਤੋਂ ਮੰਗਵਾਈ ਗਈ ਮਸ਼ੀਨ ਨਾਲ ਭਵਾਨੀਗੜ੍ਹ ਦੇ ਰੁਕੇ ਹੋਏ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਜਿਸਦੀ ਸ਼ੁਰੂਆਤ ਪ੍ਰਦੀਪ ਕੁਮਾਰ ਕੱਦ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ੍ਹ ਅਤੇ ਵਿਜੈ ਇੰਦਰ ਸਿੰਗਲਾ ਦੇ ਕਰੀਬੀ ਸਾਥੀ ਬਲਵਿੰਦਰ ਸਿੰਘ ਘਾਬਦੀਆ ਜਿਲ੍ਹਾ ਕੋਆਡੀਨੇਟਰ ਕਾਂਗਰਸ,ਸੰਜੂ ਵਰਮਾ ਹਰਮਨ ਨੰਬਰਦਾਰ ਅਤੇ ਗੁਰਤੇਜ ਤੇਜੀ ਦੁਆਰਾ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਦੇ ਬੈਕ ਸਾਈਡ ਬੰਦ ਪਏ ਸੀਵਰੇਜ ਤੋਂ ਕਰਵਾਈ ਗਈ।ਇਸ ਉਪਰੰਤ ਬਾਕੀ ਸਾਰੇ ਸ਼ਹਿਰ ਦੇ ਵਾਰਡਾਂ ਦੀ ਸਫ਼ਾਈ ਕਰਵਾਈ ਜਾਵੇਗੀ।ਕਰੋੜਾਂ ਰੁਪਏ ਦੀ ਇਸ ਮਸ਼ੀਨ ਨਾਲ ਪਹਿਲੀ ਵਾਰ ਭਵਾਨੀਗੜ੍ਹ ਦੇ ਸਾਰੇ ਸੀਵਰੇਜ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਪੁਰਾਣੇ ਰੁਕੇ ਹੋਏ ਸੀਵਰੇਜ ਨੂੰ ਚਾਲੂ ਕੀਤਾ ਜਾ ਸਕੇ ਅਤੇ ਨਵੇਂ ਪਏ ਸੀਵਰੇਜ ਨੂੰ ਵੀ ਚੱਲਣ ਵਿੱਚ ਕੋਈ ਦਿੱਕਤ ਨਾ ਆਵੇ।ਇਸ ਮੌਕੇ ਬਲਵਿੰਦਰ ਸਿੰਘ ਘਾਬਦੀਆ ਵੱਲੋਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਜੀ ਦਾ ਇਹ ਉਪਰਾਲਾ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਦਿੱਲੀ ਤੋਂ ਸੀਵਰੇਜ ਸਫ਼ਾਈ ਦੀ ਟੀਮ ਦੇ ਮੈਂਬਰ ਅਤੇ ਨਗਰ ਕੌਂਸਲ ਭਵਾਨੀਗੜ੍ਹ ਦੇ ਮੁਲਾਜ਼ਮ ਹਾਜ਼ਰ ਸਨ।
ਸਫਾਈ ਸ਼ੁਰੂ ਕਰਵਾਉਣ ਮੋਕੇ ਚੇਅਰਮੈਨ ਪਰਦੀਪ ਕੱਦ.ਬਲਵਿੰਦਰ ਪੂਨੀਆ.ਸੰਜੂ ਵਰਮਾ.ਹਰਮਨ ਨੰਬਰਦਾਰ ।