ਭਵਾਨੀਗੜ 8 ਨਵੰਬਰ (ਗੁਰਵਿੰਦਰ ਸਿੰਘ ਰੋਮੀ) ਬਲਾਕ ਭਵਾਨੀਗਡ਼੍ਹ ਦੇ ਵਿਚ ਪੈਂਦੇ ਪਿੰਡ ਮਾਝੀ ਦੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰਪਾਲ ਦੀ ਪਤਨੀ ਸਰੋਜ ਰਾਣੀ ਦਾ ਅਚਾਨਕ ਪਿਛਲੇ ਦਿਨੀਂ ਦਿਹਾਂਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ, ਜਗਤਾਰ ਨਮਾਦਾ ਓਐਸਡੀ ਕੈਬਨਿਟ ਮੰਤਰੀ,ਮਿੰਟੂ ਤੂਰ. ਸਾਬਕਾ ਵਾਇਸ ਚੇਅਰਮੈਨ ਗੁਰਦੀਪ ਸਿੰਘ ਘਰਾਚੋ. ਹਰਮਨ ਨੰਬਰਦਾਰ. ਕਪਿਲ ਦੇਵ ਗਰਗ ਡਾਇਰੈਕਟਰ ਪੀਆਰਟੀਸੀ, ਵਰਿੰਦਰ ਕੁਮਾਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਪ੍ਰਦੀਪ ਕੁਮਾਰ ਕੱਦ ਚੇਅਰਮੈਨ ਮਾਰਕੀਟ ਕਮੇਟੀ, ਜਗਮੀਤ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ, ਵਿਪਨ ਕੁਮਾਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਸੁਖਬੀਰ ਸਿੰਘ ਸੁੱਖੀ ਕਪਿਆਲ, ਮਹੇਸ਼ ਕੁਮਾਰ ਮਾਝੀ, ਜਸਪਾਲ ਸਿੰਘ ਸਾਬਕਾ ਪੰਚ, ਕੁਲਵਿੰਦਰ ਸਿੰਘ ਮਾਝਾ, ਗੁਰਪ੍ਰੀਤ ਕੰਧੋਲਾ, ਬਲਵਿੰਦਰ ਸਿੰਘ ਘਾਬਦੀਆਂ ਸਮੇਤ ਇਲਾਕੇ ਦੇ ਸਰਪੰਚਾਂ ਪੰਚਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਹਿੰਦਰਪਾਲ ਸਰਪੰਚ ਦੀ ਪਤਨੀ ਸਰੋਜ ਰਾਣੀ ਨਮਿੱਤ ਅੰਤਿਮ ਅਰਦਾਸ 10 ਨਵੰਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਸ਼ਹੀਦਸਰ ਸਾਹਿਬ ਪਿੰਡ ਮਾਝੀ ਵਿਖੇ ਦੁਪਹਿਰ ਇੱਕ ਵਜੇ ਹੋਵੇਗੀ।