ਭਵਾਨੀਗੜ 10 ਨਵੰਬਰ (ਗੁਰਵਿੰਦਰ ਸਿੰਘ ਰੋਮੀ) ਭਵਾਨੀਗੜ੍ ਗੁਰੂਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਧਾਨ ਬਾਬੂ ਪ੍ਕਾਸ਼ ਚੰਦ ਗਰਗ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੂਜੀ ਵਾਰ ਨਿਯੁਕਤ ਕੀਤੇ ਗਏ ਜਿਲ੍ਹਾ ਪ੍ਧਾਨ ਇਕਬਾਲ ਸਿੰਘ ਝੂੰਦਾ ਜੀ ਦਾ ਸਨਮਾਨ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਸ਼੍ਰੀ ਗਰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਸੀਨੀਅਰ ਯੂਥ ਆਗੂ ਸ਼੍ਰੀ ਆਂਚਲ ਗਰਗ ਨਾਲ ਯੂਥ ਦੇ ਹੋਰ ਨੌਜਵਾਨ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰ ਝੂੰਦਾ ਜੀ ਨੂੰ ਬਾਬੂ ਪ੍ਰਕਾਸ਼ ਚੰਦ ਗਰਗ ਵਲੋਂ ਤੇ ਸਾਰੇ ਲੀਡਰ ਸਹਿਬਾਨਾਂ ਵਲੋਂ ਸ਼੍ਰੀ ਸਾਹਿਬ ਦੇ ਕੇ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਬਾਬੂ ਗਰਗ ਨੇ ਕਿਹਾ ਕਿ ਸ੍ਰ ਝੂੰਦਾ ਦੀ ਨਿਯੁਕਤੀ ਨਾਲ ਜਿਲ੍ਹਾ ਸੰਗਰੂਰ ਦੇ ਸਾਰੇ ਲੀਡਰ ਸਹਿਬਾਨਾਂ ਤੇ ਵਰਕਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲੀਆਂ ਨਗਰ ਕੌਂਸਲ ਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ੍ਰ ਝੂੰਦਾ ਇਕ ਇਹਮ ਰੋਲ ਅਦਾ ਕਰਨਗੇ ਤੇ ਪਾਰਟੀ ਲਈ ਹਰ ਮੋੜ ਤੇ ਡਟ ਕੇ ਖੜਣਗੇ। ਇਸ ਮੌਕੇ ਯੂਥ ਆਗੂ ਆਂਚਲ ਗਰਗ ਵਲੋਂ ਕਾਂਗਰਸ ਛੱਡ ਕੇ ਆਏ ਨੌਜਵਾਨਾਂ ਨੂੰ ਬਾਬੂ ਗਰਗ ਤੇ ਸ੍ਰ ਝੂੰਦਾ ਦੀ ਅਗਵਾਈ ਵਿਚ ਅਕਾਲੀ ਦਲ ਚ ਸ਼ਾਮਿਲ ਕਰਾਇਆ ਤੇ ਭਰੋਸਾ ਦਿਵਾਇਆ ਕੇ ਪਾਰਟੀ ਚ ਬਣਦਾ ਮਾਣ ਸਨਮਾਨ ਇਹਨਾਂ ਨੌਜਵਾਨਾਂ ਨੂੰ ਦਿੱਤਾ ਜਾਵੇਗਾ। ਸ੍ਰ ਝੂੰਦਾ ਨੇ ਬਾਬੂ ਗਰਗ ਦਾ ਤੇ ਅੱਜ ਦੇ ਇਸ ਸਮਾਗਮ ਚ ਪਹੁੰਚੀ ਸਾਰੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਕਾਕੜਾ, ਰਾਵਜਿੰਦਰ ਸਿੰਘ ਕਾਕੜਾ, ਮਨਦੀਪ ਸਿੰਘ ਦੀਪੀ, ਸ਼ਮਸ਼ੇਰ ਸਿੰਘ ਬੱਬੂ, ਗੁਰਸੇਵਕ ਸਿੰਘ ਰੋਕੀ, ਲਾਡੀ ਆਸਟਾ, ਜਗਦੀਪ ਸਿੰਘ ਮੀਚੁ, ਦੀਪਕ ਸਹੋਤਾ, ਅਸ਼ੋਕ ਕੁਮਾਰ ਅਸ਼ੋਕੀ, ਧਰਮਵੀਰ, ਬੋਬੀ, ਮੇਜਰ ਸਿੰਘ, ਰਣਧੀਰ ਸਿੰਘ ਧੀਰਾ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।