ਬਿਜਲੀ ਬਿਲ ਮਾਫ਼ ਕਰਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਧਰਨਾ
ਐਸ਼ ਡੀ ਓ ਧੂਰੀ ਨੂੰ ਸੌਂਪਿਆ ਮੰਗ ਪੱਤਰ

ਧੂਰੀ ( ਮਾਲਵਾ ਬਿਓੂਰੋ )ਅੱਜ ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਬਲਾਕ ਧੂਰੀ ਚ ਬਿਜਲੀ ਦੇ ਘਰੇਲੂ ਬਿਲ ਮਾਫ਼ ਕਰਵਾਉਣ ਲਈ ਅਤੇ ਪੁੱਟੇ ਗਏ ਬਿਜਲੀ ਮਿਟਰ ਬਾਪਸ ਲਵਾਉਣ ਲਈ ਐਸ਼ ਡੀ ਓ ਧੂਰੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਐਸ ਡੀ ਓ ਸਾਹਿਬ ਧੂਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਪੰਜਾਬ ਸਰਕਾਰ ਤੇ ਬਿਜਲੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਧੂਰੀ ਬਲਾਕ ਦੀ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਨੇ ਕਿਹਾ ਕਿ ਚੋਣ ਵਾਅਦੇ ਮੁਤਾਬਕ ਪੰਜਾਬ ਅੰਦਰ ਬਿਜਲੀ ਦੇ ਬਿੱਲ ਦੇ ਰੇਟ ਅੱਧੇ ਕੀਤੇ ਜਾਣ ਦੇ ਉਲਟ ਆਮ ਲੋਕਾਂ ਨੂੰ ਬਿਜਲੀ ਦੇ ਬਿੱਲ ਲੋੜ ਤੋਂ ਵੱਧ ਪੇਂਜੇ ਜਾ ਰਹੇ ਹਨ ਅਤੇ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣ ਵਾਅਦੇ ਮੁਤਾਬਕ ਪੰਜਾਬ ਅੰਦਰ ਬਿਜਲੀ ਦੇ ਰੇਟ ਅੱਧੇ ਕੀਤੇ ਜਾਣ ਘਰੇਲੂ ਬਿਜਲੀ ਬਿੱਲ ਨਾ ਭਰ ਸਕਣ ਕਾਰਨ ਗਰੀਬਾਂ ਦੇ ਪੁੱਟੇ ਗਏ ਬਿਜਲੀ ਮੀਟਰ ਮੁੜ ਬਹਾਲ ਕੀਤੇ ਜਾਣ ਉਨ੍ਹਾਂ ਕਿਹਾ ਕਿ ਮਸਲੇ ਦਾ ਹੱਲ ਜਲਦੀ ਨਾਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਇਸ ਮੌਕੇ ਤੇ ਜ਼ਿਲ੍ਹਾ ਮੀਤ ਪ੍ਰਧਾਨ ਘਮੰਡ ਸਿੰਘ ਉਗਰਾਹਾਂ ਅਨਿਤਾ ਰਾਣੀ ਜਸਵੀਰ ਕੌਰ ਖਾਲਸਾ ਮਨਜੀਤ ਕੌਰ ਆਲੂਅਰਖ ਅਵਤਾਰ ਕੌਰ ਬਿੱਟੂ ਸਿੰਘ ਖੋਖਰ,ਜਸਵੀਰ ਸਿੰਘ,ਦਲਵਾਰਾ ਸਿੰਘ ਧੂਰੀ ਜਸਪਾਲ ਸਿੰਘ ਪਾਲਾਂ ਆਦਿ ਹਾਜ਼ਰ ਸਨ ਜਾਰੀ ਕਰਤਾ ਗੋਬਿੰਦ ਸਿੰਘ ਛਾਜਲੀ ਵੀ ਮੋਜੂਦ ਸਨ ।