ਭਵਾਨੀਗੜ 5 ਦਸੰਬਰ (ਗੁਰਵਿੰਦਰ ਸਿੰਘ ਰੋਮੀ) ਸਹਿਰ ਵਿਚ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਸੰਗਰੂਰ ਵੱਲੋਂ 2,2 ਏਕੜ ਥਾਂ ਤੇ ਬਣਾਏ ਗਏ ਨਵੇਂ ਬਾਇਓ ਡਾਇਵਰਸਿਟੀ ਪਾਰਕ ਦਾ ਉਦਘਾਟਨ ਕੈਬਨਿਟ ਮੰਤਰੀ ਸਿੰਗਲਾ ਨੇ ਕੀਤਾ । ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਗੰਦਗੀ ਨਾਲ ਭਰੇ ਇਸ ਟੋਭੇ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਅੰਦਰ ਆਪਣੀ ਕਿਸਮ ਦੇ ਪਹਿਲੇ ਪਾਰਕ ਵਿੱਚ ਤਬਦੀਲ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚੋਂ ਵੱਖ ਵੱਖ ਇਲਾਕਿਆਂ ਦੇ 145 ਕਿਸਮ ਦੇ ਬੂਟੇ ਅਤੇ ਫੁੱਲ ਇਸ ਪਾਰਕ ਵਿੱਚ ਲਗਾਏ ਗਏ ਹਨ । ਪਾਰਕ ਵਿੱਚ ਕੈਕਟਸ ਹਾਊਸ ਵੀ ਬਣਾਇਆ ਗਿਆ ਹੈ । ਸਿੰਗਲਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਪਾਰਕ ਦੀ ਸੰਭਾਲ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਤੂਰ ਪੱਤੀ ਵਿੱਚ ਇਕ ਵੱਡਾ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਦਾ ਟੈਂਡਰ ਲਗ ਗਿਆ ਹੈ । ਇਸ ਮੌਕੇ ਡਾ ਵਿਵੇਕਸ਼ੀਲ ਐਸਐਸਪੀ ਸੰਗਰੂਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਿੰਗਲਾ ਦੇ ਯਤਨਾਂ ਸਦਕਾ ਭਵਾਨੀਗੜ੍ਹ ਅਤੇ ਸੰਗਰੂਰ ਸ਼ਹਿਰ ਨਾਲ ਪਿੰਡਾਂ ਨੂੰ ਕੈਮਰਿਆਂ ਨਾਲ ਜੋੜਕੇ ਸੇਫ ਸਿਟੀ ਵੱਜੋਂ ਵਿਕਸਤ ਕੀਤਾ ਜਾ ਰਿਹਾ ਹੈ । ਇਸ ਮੌਕੇ ਸ੍ਰੀਮਤੀ ਵਿਦਿਆ ਸਾਗਰੀ ਡੀਐਫਓ ਸੰਗਰੂਰ, ਰੇਂਜ ਅਫਸਰ ਮਨਦੀਪ ਸਿੰਘ ਢਿੱਲੋਂ, ਡਾ ਕਰਮਜੀਤ ਸਿੰਘ ਐਸਡੀਐਮ ਭਵਾਨੀਗੜ੍ਹ, ਬਲਾਕ ਅਫਸਰ ਸ਼ਾਹਿਦ, ਇੰਚਾਰਜ ਸਿਮਰਨਜੀਤ ਕੌਰ, ਰਣਜੀਤ ਸਿੰਘ ਤੂਰ, ਪ੍ਰਦੀਪ ਕੁਮਾਰ ਕੱਦ, ਵਰਿੰਦਰ ਕੁਮਾਰ ਪੰਨਵਾਂ , ਜਗਮੀਤ ਸਿੰਘ ਭੋਲਾ ਬਲਿਆਲ ਅਤੇ ਜਸਵੀਰ ਕੌਰ ਵੀ ਹਾਜਰ ਸਨ ।