ਬਹੁਜਨ ਸਮਾਜ ਪਾਰਟੀ ਭਵਾਨੀਗੜ੍ ਵੱਲੋਂ ਪ੍ਰੀ ਨਿਰਮਾਣ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਂਟ

ਭਵਾਨੀਗੜ੍ (ਗੁਰਵਿੰਦਰ ਸਿੰਘ) ਅੱਜ 6 ਦਸੰਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕੇ ਦੇ ਜਨਰਲ ਸੈਕਟਰੀ ਹੰਸ ਰਾਜ ਨਾਫਰੀਆ ਜੀ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਨੂੰ ਉਹਨਾਂ ਦੇ ਕਹੇ ਇਹ ਅਦੇਸ਼ਾ ਤੇ ਚਲਨਾ ਚਾਹੀਦਾ ਹੈ ਅਤੇ ਦਲਿਤ ਲੋਕਾਂ ਤੇ ਹੋ ਰਹੇ ਅਤਿਆਚਾਰ ਦੇ ਖਿਲਾਫ ਜੰਗ ਲੜਨੀ ਚਾਹੀਦੀ ਹੈ ਅਤੇ ਬਾਬਾ ਸਾਹਿਬ ਦੇ ਸੰਵਿਧਾਨ ਦੀ ਰਾਖੀ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਨਾਫਰੀਆ ਜੀ ਨੇ ਕਿਹਾ ਕਿ ਇਹ ਪ੍ਰੀ ਨਿਰਮਾਣ ਦਿਵਸ ਮਜਦੂਰ ਕਿਸਾਨਾਂ ਨੂੰ ਸਮਰਪਿਤ ਹੈ ਅਤੇ ਕਿਸਾਨ ਜਥੇਬੰਦੀਆਂ ਨੂੰ ਪੂਰ ਜੋਰ ਅਪੀਲ ਹੈ ਕਿ ਸਾਨੂੰ ਕੇਂਦਰ ਸਰਕਾਰ ਖਿਲਾਫ ਜੋ ਸੰਘਰਸ਼ ਚਲ ਰਿਹਾ ਹੈ ਸਾਨੇ ਸਿਰਫ ਕਾਲੇ ਕਨੂੰਨ ਰੱਦ ਕਰਵਾਉਣ ਹਨ।ਇਸ ਮੌਕੇ ਹੰਸ ਰਾਜ ਜਨਰਲ ਸੈਕਟਰੀ, ਬਾਬਾ ਤਰਸੇਮ ਦਾਸ ਸਾਬਕਾ ਹਲਕਾ ਇੰਚਾਰਜ, ਸ੍. ਹਰਪਾਲ ਸਿੰਘ ਨਰੈਣਗੜ੍,ਸ੍.ਲਾਭ ਸਿੰਘ ਫੌਜੀ, ਸ੍. ਬਘੇਲ ਸਿੰਘ, ਸ੍. ਨਿਰਮਲ ਸਿੰਘ ਬੱਗਾ,ਸ੍.ਬਲਵਿੰਦਰ ਸਿੰਘ, ਸ੍.ਤਰਸੇਮ ਸਿੰਘ ਬਾਲਦ ਖੁਰਦ, ਸ੍.ਮਾਸਟਰ ਹਰਬੰਸ ਸਿੰਘ, ਸ੍.ਬਲਵਿੰਦਰ ਸਿੰਘ ਨਾਗਰਾ ਅਤੇ ਸ੍.ਜਸਵਿੰਦਰ ਸਿੰਘ ਚੋਪੜਾ ਆਦਿ ਹਾਜਰ ਸਨ।