ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਅਗਵਾਈ ਹੇਠ ਅੱਜ ਇੱਥੋਂ ਤਿੰਨ ਤਹਿਸੀਲਾਂ ਦੇ ਨੰੰਬਰਦਾਰਾਂ ਦਾ ਵੱਡਾ ਕਾਫਲਾ ਬੱਸਾਂ ਰਾਹੀਂ ਕਿਸਾਨਾਂ ਵੱਲੋਂ ਲਗਾਏ ਗਏ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇਜਾ ਸਿੰਘ ਕਾਕੜਾ, ਸੂਬਾ ਜਰਨਲ ਸਕੱਤਰ ਰਣ ਸਿੰਘ ਮਹਿਲਾਂ, ਭਵਾਨੀਗੜ੍ਹ ਤਹਿਸੀਲ ਦੇ ਪ੍ਰਧਾਨ ਬਲਦੇਵ ਸਿੰਘ ਆਲੋਅਰਖ, ਦਿੜ੍ਹਬਾ ਦੇ ਪ੍ਰਧਾਨ ਚਰਨਜੀਤ ਸਿੰਘ ਸੂਲਰ, ਸਕੱਤਰ ਗੁਰਮੱਤ ਸਿੰਘ ਘਨੌੜ, ਦਿਲਬਾਗ ਸਿੰਘ ਦਿਆਲਗੜ੍ਹ, ਸਤਿਗੁਰੂ ਸਿੰਘ, ਪਰਮਜੀਤ ਸਿੰਘ ਛਾਜਲੀ, ਜੱਗਾ ਸਿੰਘ ਜਖੇਪਲ, ਗਮਦੂਰ ਸਿੰਘ ਫੱਗੂਵਾਲਾ ਅਤੇ ਨੈਬ ਸਿੰਘ ਸਫੀਪੁਰ ਖ਼ੁਰਦ ਨੇ ਕਿਹਾ ਕਿ ਪੰਜਾਬ ਦੇ ਸਮੂਹ ਨੰਬਰਦਾਰਾਂ ਨੇ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਦਿੱਲੀ ਮੋਰਚੇ ਵਿੱਚ ਕਾਫਲੇ ਭੇਜਣ ਦਾ ਐਲਾਨ ਕੀਤਾ ਹੈ, ਜਿਸ ਦੀ ਲੜੀ ਵੱਜੋਂ ਅੱਜ ਭਵਾਨੀਗੜ੍ਹ, ਸੁਨਾਮ ਅਤੇ ਦਿੜਬਾ ਤਹਿਸੀਲਾਂ ਦੇ ਸੈਂਕੜੇ ਨੰਬਰਦਾਰਾਂ ਦਾ ਪਹਿਲਾ ਕਾਫਲਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਨੰਬਰਦਾਰ ਯੂਨੀਅਨ ਆਪਣੇ ਵੱਲੋਂ ਪੂਰਾ ਯੋਗਦਾਨ ਪਾਉਣਗੇ। ਉਨ੍ਹਾਂ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ।