ਮਜਦੂਰ ਮੁਕਤੀ ਮੋਰਚਾ ਪੰਜਾਬ ਵਲੋ ਪਿਛਲੇ ਲੰਮੇ ਸਮੇ ਤੋ ਗਰੀਬ ਅਤੇ ਦਲਿਤ ਵਰਗ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ ਜਿਸ ਵਿੱਚ ਕਰੋਨਾ ਕਾਲ ਦੋਰਾਨ ਘਰਾਂ ਵਿੱਚ ਬੈਠੇ ਗਰੀਬ ਲੋਕਾਂ ਨੂੰ ਆਏ ਬਿਜਲੀ ਬਿਲਾਂ ਖਿਲਾਫ ਰੋਸ ਪ੍ਰਦਰਸ਼ਨ ਅਤੇ ਮੰਗ ਪੱਤਰ ਵੀ ਸੋਪੇ ਗਏ ਪਰ ਕੋਈ ਵੀ ਸੁਣਵਾਈ ਨਾ ਹੁੰਦੀ ਵੇਖ ਮਜਦੂਰ ਮੁਕਤੀ ਮੋਰਚਾ ਪੰਜਾਬ ਵਲੋ ਇੱਕ ਹੋਰ ਮੁਹਿੰਮ ਵਿੱਢੀ ਗਈ ਹੈ ਜਿਸ ਵਿੱਚ ਬਿਜਲੀ ਬਿਲ ਨਾ ਭਰਨ ਕਾਰਨ ਬਿਜਲੀ ਬੋਰਡ ਵਲੋ ਕੱਟੇ ਬਿਜਲੀ ਮੀਟਰ ਨੂੰ ਮੁਜਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂਆਂ ਵਲੋ ਮੁੜ ਤੋ ਚਾਲੂ ਕਰਨ ਦੀ ਮੁਹਿੰਮ ਛੇੜ ਰੱਖੀ ਹੈ ਜਿਸ ਤਹਿਤ ਨੇੜਲੇ ਮਾਝੀ ਵਿਖੇ ਬਿਜਲੀ ਮੁਲਾਜ਼ਮਾ ਵੱੱਲੋ ਗਰੀਬ ਘਰ ਦੀ ਲਾਈਟ ਕੱਟੀ ਗਈ ਸੀ ਜਿਸ ਤੇ ਮਜਦੂਰ ਮੁਕਤੀ ਪੰਜਾਬ ਵੱਲੋਂ ਇਸ ਘਰ ਦੀ ਲਾਇਟ ਮੁੜ ਤੋਂ ਲਾਈ ਗਈ ਬਲਾਕ ਸੈਕਟਰੀ ਜਸਵੀਰ ਸਿੰਘ ਬਖੋਪੀਰ ਨੇ ਕਿਹਾ ਕਿ ਕਿਸੇ ਵੀ ਗਰੀਬ ਨੂੰ ਹਨੇਰੇ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਵਲੋ ਗਰੀਬ ਵਰਗ ਨਾਲ ਕੀਤੇ ਵਾਦਿਆ ਤੋ ਵੀ ਮੁਕਰ ਰਹੀ ਹੈ ਅਤੇ ਕਰੋਨਾ ਵੇਲੇ ਗਰੀਬ ਘਰਾਂ ਨੂੰ ਮੋਟੇ ਬਿਲ ਭੇਜ ਕੇ ਓੁਹਨਾ ਦੇ ਮੀਟਰ ਕੱਟੇ ਜਾ ਰਹੇ ਹਨ ਜਦ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਰੋਨਾ ਦੋਰਾਨ ਕਿਸੇ ਵੀ ਗਰੀਬ ਪਰਿਵਾਰ ਨੂੰ ਬਿਜਲੀ ਦਾ ਬਿਲ ਨਹੀ ਆਵੇਗਾ ਪਰ ਹੁਣ ਵੱਡੇ ਬਿਲ ਭੇਜੇ ਜਾ ਰਹੇ ਹਨ ਜਿੰਨਾਂ ਨੂੰ ਗਰੀਬ ਪਰਿਵਾਰ ਨਹੀ ਭਰ ਸਕਦਾ । ਓੁਹਨਾ ਆਖਿਆ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਮਜਦੂਰ ਮੁਕਤੀ ਮੋਰਚਾ ਪੰਜਾਬ ਹਰ ਸੰਘਰਸ਼ ਲਈ ਤਿਆਰ ਹੈ।