ਸਾਬਕਾ ਫੌਜੀ ਭਾਈਚਾਰੇ ਵੱਲੋਂ "ਅੰਨਦਾਤਾ " ਗੀਤ ਦਾ ਪੋਸਟਰ ਰਲੀਜ਼ : ਪ੍ਰਗਟ ਸਿੰਘ ਚੌਂਦਾ

ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਅੱਜ਼ ਭਵਾਨੀਗੜ੍ਹ ਵਿਖੇ ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਟੀ ਐਸ ਖਾਸ਼ਪੁਰੀ ਵੱਲੋਂ ਗਾਏ ਗਏ ਸਿੰਗਲ ਟਰੈਕ "ਅੰਨਦਾਤਾ " ਦਾ ਪੰਜਾਬ ਐਕਸ ਸਰਵਿਸਮੈਨ ਜਥੇਬੰਦੀ ਵੱਲੋਂ ਪੋਸਟਰ ਜਾਰੀ ਕਰਕੇ ਅੰਨਦਾਤਾ ਗੀਤ ਨੂੰ ਫੁੱਲ ਸਪੋਟ ਕੀਤੀ ਜਾ ਰਹੀ ਹੈ ਇਸ ਗੀਤ ਨੂੰ ਲਿਖਿਆ ਅਤੇ ਗਾਇਆ ਤਰਸੇਮ ਸਿੰਘ ਖਾਸ਼ਪੁਰੀ(ਟੀ ਐਸ ਖਾਸ਼ਪੁਰੀ) ਨੇ ਹੈ ਸੰਗੀਤਕ ਧੁਨਾਂ ਵਿੱਚ ਹਰਮਿੰਦਰ ਮਾਹੀ ਨੇ ਪਰੋਇਆ ਹੈ ਅਤੇ ਜੱਸ ਸਟੂਡੀਓ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਸਕੱਤਰ ਪ੍ਰਗਟ ਸਿੰਘ ਚੌਂਦਾ ਨੇ ਗੀਤਕਾਰ ਅਤੇ ਗਾਇਕ ਤਰਸੇਮ ਖਾਸ਼ਪੁਰੀ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਾਡੇ ਫੌਜੀ ਵੀਰ ਵੱਲੋਂ ਕਿਸਾਨ ਭਰਾਵਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਇਸ ਗੀਤ ਰਾਹੀਂ ਸਮੇਂ ਦੀ ਅੰਨੀ ਬੋਲੀ ਸਰਕਾਰ ਨੂੰ ਜਗਾਉਣ ਲਈ ਲਲਕਾਰਿਆ ਹੈ ਉਹਨਾਂ ਦੱਸਿਆ ਹੈ ਕਿ ਤਰਸੇਮ ਖਾਸ਼ਪੁਰੀ ਭਾਰਤੀਆ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ 103 ਇੰਨਫੈਨਟਰੀ ਬਟਾਲੀਅਨ ਟੀ ਏ ਸਿੱਖਲਾਈ ਚੋਂ ਹੌਲਦਾਰ ਰੈਂਕ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਹੁਣ ਕਿਸਾਨ ਭਰਾਵਾਂ ਦੇ ਅੰਦੋਲਨ ਵਿੱਚ ਵੀ ਸਾਬਕਾ ਫੌਜੀ ਵੀਰਾਂ ਦੇ ਨਾਲ ਆਪਣਾ ਯੋਗਦਾਨ ਪਾ ਰਹੇ ਹਨ,ਅਤੇ ਇਸੇ ਤਰ੍ਹਾਂ ਆਪਣੀ ਅਵਾਜ਼ ਅਤੇ ਕਲਮ ਰਾਹੀਂ ਸਰੋਤਿਆਂ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਰਹਿਣਗੇ ਇਸ ਮੌਕੇ ਗਿੰਦਰ ਸਿੰਘ ਸਫੀਪੁਰ, ਨਛੱਤਰ ਸਿੰਘ,ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ, ਮੇਜਰ ਸਿੰਘ ਪਾਤੜਾਂ, ਸਮੇਤ ਹੋਰ ਵੀ ਫੌਜੀ ਵੀਰ ਹਾਜਰ ਸਨ।