ਪੰਜਵੀਂ ਵਾਰ ਸਰਵੇ ਕਰਨ ਪੁੱਜੇ ਮੁਲਾਜਮ ਧਰਨਾਕਾਰੀਆ ਦੇ ਅੜਿੱਕੇ
ਧਰਨਾਕਾਰੀਆ ਨੂੰ ਓੁਕਸਾਓੁਣਾ ਚਾਹੁੰਦੇ ਨੇ ਕੰਪਨੀ ਦੇ ਮੁਲਾਜਮ.ਸੋਪਿਆ ਮੰਗ ਪੱਤਰ

ਭਵਾਨੀਗੜ੍ਹ 22 ਦਸੰਬਰ (ਗੁਰਵਿੰਦਰ ਸਿੰਘ ਰੋਮੀ)ਦਿੱਲੀ ਕੱਟੜਾ ਐਕਸਪ੍ਰੈਸ ਵੇਅ ਬਣਨ ਦੇ ਵਿਰੋਧ ਵਿੱਚ ਇਲਾਕੇ ਦੇ ਕਿਸਾਨਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਪਿੰਡ ਰੌਸ਼ਨਵਾਲਾ ਵਿਖੇ ਅੱਜ 12 ਵੇਂ ਦਿਨ ਦੇ ਧਰਨੇ ਦੌਰਾਨ ਐਕਸਪ੍ਰੈਸ ਵੇਅ ਦੇ ਸਰਵੇ ਕਰਨ ਆਏ ਪੰਜਵੀਂ ਵਾਰ ਦੋ ਹੋਰ ਮੁਲਾਜਮ ਨੂੰ ਕਾਬੂ ਕਰਕੇ ਐਸਡੀਐਮ ਭਵਾਨੀਗੜ੍ਹ ਦੇ ਦਫਤਰ ਪੇਸ਼ ਕੀਤਾ ਅਤੇ ਮੰਗ ਪੱਤਰ ਦਿੱਤਾ ਕਿ ਕਿਸਾਨਾਂ ਦੇ ਖੇਤਾਂ ਵਿੱਚ ਸੜਕ ਕੰਪਨੀ ਦੇ ਵਿਅਕਤੀਆਂ ਨੂੰ ਦਾਖਲ ਹੋਣ ਤੋਂ ਰੋਕਿਆ ਜਾਵੇ   । ਧਰਨੇ ਨੂੰ ਸੰਬੋਧਨ ਕਰਦਿਆਂ  ਦਿੱਲੀ ਕੱਟੜਾ ਐਕਸਪ੍ਰੈਸ ਵੇਅ ਸੰਘਰਸ਼ ਕਮੇਟੀ ਦੇ ਬਲਾਕ ਆਗੂ  ਹਰਮਨਪ੍ਰੀਤ ਸਿੰਘ ਡਿੱਕੀ , ਪ੍ਰਦੀਪ ਸਿੰਘ , ਜਗਜੀਤ ਸਿੰਘ ਮੀਰਹੇੜੀ, ਜੋਗਾ ਸਿੰਘ ਫੱਗੂਵਾਲਾ,  ਜੋਗਿੰਦਰ ਸਿੰਘ ਕਪਿਆਲ, ਜਗਵਿੰਦਰ ਸਿੰਘ , ਰਾਂਝਾ ਸਿੰਘ ਖੇੜੀ ਚੰਦਵਾਂ ਅਤੇ ਕਰਨੈਲ ਸਿੰਘ ਕਪਿਆਲ ਨੇ ਕਿਹਾ ਕਿ ਐਕਸਪ੍ਰੈਸ ਵੇਅ ਦੇ ਮੁਲਾਜਮ ਧੱਕੇ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਦਾਖਲ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਚਾਰ ਵਾਰ ਠੇਕੇਦਾਰ ਦੇ ਮੁਲਾਜਮਾਂ ਨੂੰ ਕਾਬੂ ਕੀਤਾ ਗਿਆ ਹੈ, ਪਰ ਫਿਰ ਵੀ ਠੇਕੇਦਾਰ ਦੇ ਅਣਪਛਾਤੇ ਵਿਅਕਤੀ ਲਗਾਤਾਰ ਖੇਤਾਂ ਵਿੱਚ ਦਾਖਲ ਹੋ ਰਹੇ ਹਨ । ਧਰਨਾਕਾਰੀਆਂ ਨੇ ਕਿਹਾ ਕਿ  ਜਦੋਂ ਤੱਕ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਸ ਸਮੇ ਤੱਕ ਨਵੀਂ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਲਈ ਜਮੀਨ ਦੇਣ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ  । ਇਸੇ ਦੌਰਾਨ ਐਸਡੀਐਮ ਭਵਾਨੀਗੜ੍ਹ ਨੇ ਕਮੇਟੀ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਟੈਂਡਰ ਰੱਦ ਕਰਨ ਲਈ ਲਿਖਤੀ ਰੂਪ ਵਿੱਚ ਭੇਜਣਗੇ  ।