ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੈਦਲ ਮਾਰਚ
ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਦਿੱਤੀ ਸ਼ਰਧਾਂਜਲੀ

ਭਵਾਨੀਗੜ 24 ਦਸੰਬਰ(ਗੁਰਵਿੰਦਰ ਸਿੰਘ)ਅੱਜ ਭਵਾਨੀਗੜ ਇਥੇ ਨੇੜਲੇ ਪਿੰਡ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਬਲਾਕ ਪ੍ਧਾਨ ਅਜੈਬ ਸਿੰਘ ਲੱਖੇਆਲ ਦੀ ਅਗਵਾਈ ਵਿੱਚ ਬਲਾਕ ਭਵਾਨੀਗੜ ਵੱਲੋਂ ਕਾਲਾਝਾੜ ਟੋਲ ਪਲਾਜ਼ੇ ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਟੋਲ ਪਲਾਜ਼ੇ ਤੋਂ ਲੈਕੇ ਪੈਦਲ ਸ਼ਰਧਾਂਜਲੀ ਮਾਰਚ ਪਿੰਡ ਕਾਲਾਝਾੜ ਵਿਖੇ ਕੀਤਾ ਗਿਆ ਅਤੇ ਸਹੀਦਾ ਦੇ ਮਾਰਗ ਤੇ ਤੁਰਨ ਦਾ ਪਰਨ ਕੀਤਾ ਗਿਆ ਇਸ ਮੌਕੇ ਚਮਕੌਰ ਸਿੰਘ ਲੱਡੀ ਵੱਲੋਂ ਸਟੇਜ ਸੈਕਟਰੀ ਦੀ ਜਿੰਮੇਵਾਰੀ ਨਿਭਾਈ ਗਈ ਅਤੇ ਇਸ ਮੌਕੇ ਹਾਜ਼ਰ ਆਗੂ ਇਸ ਮੌਕੇ ਜਿਲਾਂ ਸੰਗਰੂਰ ਦੇ ਆਗੂ ਜਗਤਾਰ ਸਿੰਘ ਕਾਲਾਝਾੜ ਵਿਸੇਸ਼ ਤੌਰ ਤੇ ਪਹੁੰਚੇ ਅਤੇ ਕਾਰਜਕਾਰੀ ਬਲਾਕ ਪ੍ਧਾਨ ਹਰਜਿੰਦਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ ਅਤੇ ਪੰਨਵਾਂ ਹਰਜੀਤ ਸਿੰਘ ਮਹਿਲਾ ਬਲਵਿੰਦਰ ਸਿੰਘ ਘਨੋੜ ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਮਾਵਾਂ ਭੈਣਾਂ ਨੋਜਵਾਨ ਅਤੇ ਕਿਸਾਨ ਮਜ਼ਦੂਰ ਹਾਜਰ ਸਨ ਅਤੇ ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਚੜਦੀ ਜਵਾਨੀ ਦੇ ਨੌਜਵਾਨ, ਬਜ਼ੁਰਗ ਸ਼ਹੀਦ ਹੋ ਰਹੇ ਹਨ ਆਗੂਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅੜੀ ਛੱਡ ਕੇ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।