ਭਵਾਨੀਗੜ (ਗੁਰਵਿੰਦਰ ਸਿੰਘ) ਪੰਜਾਬ ਐਕਸ ਸਰਵਿਸਮੈਨ ਸਿਕਾਉਰਿਟੀ ਗਾਰਡ ਯੂਨੀਅਨ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨੀ ਕਾਲੇ ਕਾਨੂੰਨਾਂ ਖਿਲਾਫ਼ ਲਗਾਤਾਰ ਸੰਘਰਸ਼ ਦਾ ਹਿੱਸਾ ਬਣਦੀ ਆ ਹੈ ਉਥੇ ਹੀ ਅੱਜ ਯੂਨੀਅਨ ਦੇ ਲਗਭਗ ਢਾਈ ਤੋਂ ਤਿੰਨ ਸੌਂ ਦੇ ਕਰੀਬ ਸਾਬਕਾ ਸੈਨਿਕ ਕਾਫ਼ਿਲੇ ਦੇ ਰੂਪ ਵਿੱਚ ਦਿੱਲੀ ਅੰਦੋਲਨ ਲਈ ਰਵਾਨਾ । ਸੰਗਰੂਰ ਪਟਿਆਲਾ ਅਤੇ ਬਰਨਾਲਾ ਦੇ ਸਾਬਕਾ ਸੈਨਿਕ ਜੋ ਕਿ ਅੱਜ ਮਹਿਲਾਂ ਚੌਕ ਵਿੱਚ ਇਕੱਠੇ ਹੋਏ । ਸਾਰਿਆਂ ਦੇ ਹੌਸਲੇ ਚੜਦੀ ਕਲਾ ਵਾਲੇ ਸਨ । ਸਭ ਨੇ ਲਾਲ ਦਸਤਾਰਾਂ ਸਿਰ ਤੇ ਸਜਾਈਆਂ ਹੋਈਆਂ ਸਨ । ਲਗਭਗ ਪੈਂਤੀ ਚਾਲੀ ਕਾਰਾਂ ਦਾ ਕਾਫਲਾ ਅਨੁਸ਼ਾਸਨ ਸਾਹਿਤ ਦਿੱਲੀ ਲਈ ਰਵਾਨਾ ਹੋਇਆ । ਮੌਕੇ ਤੇ ਬੋਲਦਿਆਂ ਯੂਨੀਅਨ ਪ੍ਰਧਾਨ ਸੁਰਜੀਤ ਸਿੰਘ ਲਹਿਰਾ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਹਰ ਵਰਗ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਨ ਵਾਲੇ ਕਾਨੂੰਨ ਹਨ । ਜੈ ਜਵਾਨ ਜੈ ਕਿਸਾਨ ਦਾ ਦਾ ਨਾਹਰਾ ਸਦਾ ਬੁਲੰਦ ਰਹੇਗਾ ਇਸੇ ਤਰਾਂ ਯੂਨੀਅਨ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਚੌਦਾ ਨੇ ਕਿਹਾ ਕਿ ਅਸੀ ਸਾਹਿਬ ਦੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ਼ ਹਾ ਜ਼ਬਰ ਜ਼ੁਲਮ ਖਿਲਾਫ ਗੁਰੂ ਸਾਹਿਬ ਜੀ ਦਿੱਤੇ ਉਪਦੇਸ਼ ਨੂੰ ਸਿਰੇ ਮੱਥੇ ਕਬੂਲ ਕਰ ਜ਼ਬਰ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰਾਂਗੇ ਸ਼ਹੀਦੀਆਂ ਪਾ ਜਾਵੇਗੇ ਪਰ ਈਨ ਨਹੀਂ ਮੰਨਦੇ। ਇਸੇ ਤਰ੍ਹਾਂ ਹੀ ਯੂਨੀਅਨ ਦੇ ਮੁੱਖ ਸਲਾਹਕਾਰ ਚੰਦ ਸਿੰਘ ਰਾਮਪੁਰਾ ਨੇ ਵੀ ਕਿਹਾ ਚੜੀਆ ਫੌਜਾਂ ਕਦੇ ਵਾਪਸ ਨਹੀਂ ਮੁੜਦੀਆਂ ਦਿੱਲੀ ਫਤਿਹ ਕਰ ਕੇ ਵਾਪਿਸ ਮੁੜਾਂਗੇ । ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਚੋਪੜਾ, ਸਰਬਜੀਤ ਸਿੰਘ, ਹਰਜੀਤ ਸਿੰਘ , ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਗਿੰਦਰ ਸਿੰਘ, ਜਸਪਾਲ ਸਿੰਘ, ਰਾਜਵਿੰਦਰ ਸਿੰਘ, ਧਰਮਵੀਰ ਸਿੰਘ, ਲਾਭ , ਚਰਨਾ ਰਾਮ ਲਾਲਕਾ ਅਤੇ ਡਾਕਟਰ ਰਾਮਪਾਲ ਸਿੰਘ ਭਵਾਨੀਗੜ ਵੀ ਹਾਜ਼ਰ ਸਨ।