ਭਵਾਨੀਗੜ 1 ਜਨਵਰੀ (ਗੁਰਵਿੰਦਰ ਸਿੰਘ) ਰਹਿਬਰ ਫਾਊਡੇਸ਼ਨ ਭਵਾਨੀਗੜ੍ਹ ਵਿਖੇ ਨਵਾ ਸਾਲ (2021) ਬੜੀ ਧੂਮ—ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਤੇ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ.ਐਮ.ਐਸ.ਖਾਨ ਜੀ ਨੇੇੇ ਸਟਾਫ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਨਵੇ ਸਾਲ ਦੀ ਲੱਖ—ਲੱਖ ਵਧਾਈ ਦਿੱਤੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਲ 2021 ਸਾਰਿਆ ਲਈ ਖੁਸੀਆ ਲੈ ਕੇ ਆਵੇ ਅਤੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇੇ। ਇਸ ਮੋਕੇ ਵਿਦਿਆਰਥਣਾ ਵੱਲੋਂ ਵੱਖ—ਵੱਖ ਤਰਾਂ ਦੇ ਪੋ੍ਰਗਰਾਮ ਪੇਸ਼ ਕੀਤੇ ਗਏ। ਇਸ ਆਯੋਜਨ ਦੋਰਾਨ ਡਾਂ.ਕਾਫਿਲਾ ਖਾਨ ਵਾਈਸ ਚੇਅਰਪਰਸ਼ਨ ਜੀ ਨੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਪ੍ਰਿਸੀਪਲ ਡਾਂ ਸਿਰਾਜੂਨਬੀ ਜਾਫਰੀ, ਡਾ .ਅਜਹਰ ਜਾਵੇਦ, ਡਾਂ. ਅਬਦੁਲ ਅਜੀਜ, ਰਤਨ ਗਰਗ, ਨਛੱਤਰ ਸਿੰਘ, ਸਮਿੰਦਰ ਸਿੰਘ, ਅਸਗਰ ਅਲੀ, ਰਾਜਵੀਰ ਕੌਰ, ਹਰਵੀਰ ਕੌਰ, ਅਮਰਿੰਦਰ ਕੌਰ, ਮਨਪ੍ਰੀਤ ਕੌਰ ਰਜ਼ਨੀ ਸ਼ਰਮਾ, ਅਤਿੰਦਰ ਕੌਰ ਆਦਿ ਵੀ ਮੌਜੂਦ ਸਨ।