ਨਗਰ ਨਿਗਮ ਚੋਣਾਂ ਸ਼ਾਂਤੀਪੂਰਵਕ, ਆਜ਼ਾਦ ਤੇ ਨਿਰਪੱਖ ਹੋਣੀਆਂ ਚਾਹੀਦੀਆਂ ਨੇ- ਗਰਗ

ਭਵਾਨੀਗੜ 2 ਜਨਵਰੀ (ਗੁਰਵਿੰਦਰ ਸਿੰਘ) ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਕਰਾਉਣ ਦਾ ਬਿਗਲ ਵੱਜ ਚੁੱਕਿਆ ਹੈ ਓਦੋਂ ਤੋਂ ਹੀ ਰਾਜ ਦੇ ਅੰਦਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮ ਗਿਆ ਹੈ। ਇਸ ਦੌਰਾਨ ਸਾਨੂੰ ਸਭ ਨੂੰ ਚਾਹੀਦਾ ਹੈ ਕੇ ਅਸੀਂ ਇਹ ਚੋਣਾਂ ਬਹੁਤ ਹੀ ਸ਼ਾਂਤੀਪੂਰਵਕ ਆਜ਼ਾਦ ਤੇ ਨਿਰਪੱਖ ਤਰੀਕੇ ਨਾਲ ਭੁਗਤਾਈਏ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਯੂਥ ਆਗੂ ਸ਼੍ਰੀ ਆਂਚਲ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਹੋਣ ਉਸ ਸਮੇਂ ਸਭਦੀ ਜਿੰਮੇਵਾਰੀ ਬਣਦੀ ਹੈ ਉਹਨਾਂ ਚੋਣਾਂ ਨੂੰ ਸਹੀ ਢੰਗ ਨਾਲ ਨੇਪਰੇ ਚੜ੍ਹਾਉਣ। ਨਾਮਜਦੀ ਦਾਖਲ ਕਰਨ ਦੀ ਪ੍ਰੀਕਿਰਿਆ ਵੀ ਬਹੁਤ ਸੁਖਾਲੇ ਤਰੀਕੇ ਨਾਲ ਆਨਲਾਈਨ ਹੋਣੀ ਚਾਹੀਦੀ ਹੈ ਨਾਲ ਹੀ ਜੇ No Dues ਲੈਣ ਚ ਮੁਸ਼ਕਿਲ ਆ ਰਹੀ ਹੋਵੇ ਤਾਂ ਮਿਉਂਸਿਪੈਲਿਟੀ ਦੁਆਰਾ ਇਸ ਪ੍ਰੀਕਿਰਿਆ ਨੂੰ Self Declaration ਦੇ ਆਧਾਰ ਤੇ ਮੁਕੰਮਲ ਕਰਨਾ ਚਾਹੀਦਾ ਹੈ ਤਾਂ ਕੇ ਕਿਸੇ ਵੀ ਉਮੀਦਵਾਰ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੀ ਗਰਗ ਨੇ ਵੀ ਕਿਹਾ ਕਿ ਚੋਣਾਂ ਲੜਨਾ ਸਭ ਦਾ ਅਧਿਕਾਰ ਹੈ ਕੋਈ ਵੀ ਲੜ ਸਕਦਾ ਹੈ ਸਭ ਦਾ ਸਵਾਗਤ ਹੋਣਾ ਚਾਹੀਦਾ ਹੈ ਪਰ ਚੋਣਾਂ ਲੜਨ ਵਾਲੇ ਹਰ ਉਮੀਦਵਾਰ ਨੂੰ ਤੇ ਹਰ ਵੋਟਰ ਨੂੰ ਚਾਹੀਦਾ ਹੈ ਕੇ ਅਸੀਂ ਆਪਸੀ ਭਾਈਚਾਰਾ ਰੱਖਦੇ ਹੋਏ ਸਰਕਾਰ ਦਾ ਸਾਥ ਦੇ ਕੇ ਚੋਣਾਂ ਨੂੰ ਬਹੁਤ ਦੀ ਵਧੀਆ ਤਰੀਕੇ ਨਾਲ ਕਰਾਈਏ।