ਪੰਜਾਬ ਐਂਡ ਸਿੰਧ ਬੈਂਕ ਭਵਾਨੀਗੜ੍ਹ ਵੱਲੋਂ ਵੰਡੀ ਗਈ ਲੋਹੜੀ

ਭਵਾਨੀਗੜ੍ਹ 13 ਜਨਵਰੀ (ਗੁਰਵਿੰਦਰ ਸਿੰਘ) ਅੱਜ ਲੋਹੜੀ ਦਾ ਪਵਿੱਤਰ ਤਿਉਹਾਰ ਜਿੱਥੇ ਪੂਰੇ ਪੰਜਾਬ ਵਿੱਚ ਪੂਰੀ ਧੂਮਧਾਮ ਨਾਲ ਮਨਾਇਆ ਗਿਆ ਉੱਥੇ ਹੀ ਭਵਾਨੀਗੜ੍ਹ ਵਿੱਚ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਪੂਰੀ ਸ਼ਾਨੋ-ਸ਼ੌਕਤ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ । ਸਵੇਰੇ ਤੋਂ ਹੀ ਬੈਕ ਦੇ ਮੂਹਰੇ ਆ ਜਾ ਰਹੇ ਰਾਹਗੀਰਾਂ ਅਤੇ ਬੈਂਕ ਵਿੱਚ ਸਭ ਨੂੰ ਗੱਚਕ , ਰਿਉੜੀਆਂ , ਖਿਲਾ ਅਤੇ ਮੂੰਗਫਲੀ ਵੰਡੀ ਗਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਬੈਂਕ ਮੈਨੇਜਰ ਰਾਜ ਕਮਲ ਜੀ ਨੇ ਸਭ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹੋ ਜਿਹੇ ਹਰ ਤਿਉਹਾਰ ਸਾਨੂੰ ਖੁਸ਼ੀਆਂ ਆਪਸੀ ਪਿਆਰ ਸਾਂਝ ਅਤੇ ਏਕਤਾ ਦਾ ਸੁਨੇਹਾ ਦਿੰਦੇ ਹਨ । ਸਾਨੂੰ ਸਭ ਨੂੰ ਸਾਰੇ ਤਿਉਹਾਰ ਖੁਸ਼ੀਆਂ ਅਤੇ ਰਲ਼ ਮਿਲ਼ ਕੇ ਮਨਾਉਣੇ ਚਾਹੀਦੇ ਹਨ । ਇਸੇ ਤਰਾਂ ਮੈਡਮ ਹਰਮਨਜੀਤ ਕੌਰ ਨੇ ਵੀ ਕਿਹਾ ਲੋਹੜੀ ਦਾ ਤਿਉਹਾਰ ਬਹੁਤ ਵੱਡਮੁੱਲਾ ਤਿਉਹਾਰ ਹੈ ਜੋ ਹਰ ਇਨਸਾਨ ਨੂੰ ਖੁਸ਼ੀਆਂ ਅਤੇ ਆਪਸੀ ਭਾਈਚਾਰਕ ਦਾ ਵੱਡਾ ਸੁਨੇਹਾ ਦਿੰਦਾ ਹੈ । ਇਸ ਮੌਕੇ ਬੈਂਕ ਮੁਲਾਜਮ ਹਰਮਨਜੀਤ ਕੌਰ, ਸੌਰਭ ਜਲਹੋਤਰਾ, ਮੇਵਾ ਲਾਲ, ਸਵਾਨਗੀ, ਜਸਵਿੰਦਰ ਸਿੰਘ ਚੋਪੜਾ, ਸੁਰਜੀਤ ਸਿੰਘ ਪਾਲੀ, ਜਸਵਿੰਦਰ ਕੌਰ ਅਤੇ ਸੀਮਾ ਮੈਡਮ ਹਾਜ਼ਰ ਸਨ।