ਭਵਾਨੀਗੜ੍ਹ, 23 ਜਨਵਰੀ {ਗੁਰਵਿੰਦਰ ਸਿੰਘ} ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਕਿਸਾਨ ਸੰਘਰਸ਼ ਦੌਰਾਨ ਇੱਥੋਂ ਨੇੜਲੇ ਪਿੰਡ ਬਟੜਿਆਣਾ ਦੇ ਕਿਸਾਨ ਰਾਮ ਸਿੰਘ ਦੀ ਪਤਨੀ ਲਾਭ ਕੌਰ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਸਾਬਕਾ ਸੰਸਦੀ ਸਕੱਤਰ ਪ੍ਰਕਾਸ ਚੰਦ ਗਰਗ ਅਤੇ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ 1 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਸ੍ਰੀ ਗਰਗ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਪਿਛਲੇ ਚਾਰ ਮਹੀਨਿਆਂ ਤੋਂ ਸ਼ਾਂਤੀਪੂਰਣ ਢੰਗ ਨਾਲ਼ ਸ਼ੰਘਰਸ ਕਰ ਰਹੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ। ਇਸ ਮੌਕੇ ਬਿੰਦਰ ਸਿੰਘ ਬਟੜਿਆਣਾ, ਗੋਰਖ ਸਿੰਘ ਮੈਂਬਰ, ਸਤਨਾਮ ਸਿੰਘ, ਡਾ. ਤਰਸੇਮ ਸਿੰਘ, ਜਸਪਾਲ ਸਿੰਘ ਮੈਂਬਰ, ਬੁੱਧ ਸਿੰਘ, ਸਤਨਾਮ ਸਿੰਘ, ਗੁਰਨੈਬ ਸਿੰਘ, ਹਰਮੀਤ ਫੌਜੀ, ਬੰਟੀ ਸਿੰਘ, ਜਗਸੀਰ ਸਿੰਘ, ਸਤਗੁਰ ਸਿੰਘ ਅਤੇ ਬਲਜਿੰਦਰ ਸਿੰਘ ਵੀ ਹਾਜਰ ਸਨ।
ਮਿ੍ਰਤਕ ਕਿਸਾਨ ਦੀ ਪਤਨੀ ਨੂੰ ਚੈੱਕ ਦਿੰਦੇ ਹੋਏ ਗਰਗ ਤੇ ਜਥੇਦਾਰ ਕਮਾਲਪੁਰ।