ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤੀ 13 ਓੁਮੀਦਵਾਰਾਂ ਦੀ ਲਿਸਟ ਜਾਰੀ
ਵਿਕਾਸ ਦੇ ਮੁੱਦੇ ਤੇ ਅਕਾਲੀ ਦਲ ਲੜੇਗਾ ਚੋਣਾਂ :ਬਾਬੂ ਗਰਗ

ਭਵਾਨੀਗੜ੍ਹ ,31 ਜਨਵਰੀ ( ਵਿਜੈ ਗਰਗ )
ਸ੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਭਵਾਨੀਗੜ੍ਹ ਦੀ ਚੋਣ ਵਿੱਚ 15 ਵਿਚੋਂ 13 ਵਾਰਡਾਂ ਦੇ ਪਾਰਟੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਸੰਸਦੀ ਸਕੱਤਰ ਸ੍ਰੀ ਪ੍ਰਕਾਸ ਚੰਦ ਗਰਗ ਨੇ ਦੱਸਿਆ
ਵਾਰਡ ਨੰਬਰ 1 ਤੋਂ ਸੁਰਿੰਦਰ ਕੌਰ ,ਵਾਰਡ ਨੰਬਰ
3 ਤੋਂ ਨਿਰਮਲ ਕੌਰ , ਵਾਰਡ ਨੰਬਰ 4 ਤੋਂ ਜਤਿੰਦਰ ਕੁਮਾਰ , ਵਾਰਡ ਨੰਬਰ 5 ਤੋਂ ਰਾਣੀ , ਵਾਰਡ ਨੰਬਰ 6 ਤੋਂ ਗੁਰਵਿੰਦਰ ਸਿੰਘ , ਵਾਰਡ ਨੰਬਰ 7 ਤੋਂ ਸਪਨਾ ਰਾਣੀ , ਵਾਰਡ ਨੰਬਰ
8 ਤੋਂ ਗੁਰਮੀਤ ਸਿੰਘ , ਵਾਰਡ ਨੰਬਰ 9 ਤੋਂ ਵਿਜੈ ਕੁਮਾਰ ,
ਵਾਰਡ ਨੰਬਰ 10 ਤੋਂ ਸਤਗੁਰ ਸਿੰਘ , ਵਾਰਡ ਨੰਬਰ 12 ਤੋਂ ਜੰਮੂ ਰਾਮ , ਵਾਰਡ ਨੰਬਰ 13 ਤੋਂ ਪੁਸ਼ਪਾ ਰਾਣੀ , ਵਾਰਡ ਨੰਬਰ 14 ਤੋਂ ਅਮਰਜੀਤ ਕੌਰ ਅਤੇ ਵਾਰਡ ਨੰਬਰ ਤੋਂ 15 ਹਾਕਮ ਸਿੰਘ ਆਦਿ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਆਪਹੁਦਰੇ ਪਣ ਦਾ ਖਾਤਮਾ ਕਰਨ ਲਈ ਪਾਰਟੀ ਆਪਣੇ ਉਮੀਦਵਾਰਾਂਨੂੰ ਚੋਣ ਮੈਦਾਨ ਵਿੱਚ ਉਤਾਰ ਰਹੀ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਿਸੇ ਕਿਸਮ ਦੀ ਧਕੇਸਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਮੌਕੇ ਐਡਵੋਕੇਟ ਦਲਜੀਤ ਸਿੰਘ ਸੇਖੋਂ, ਹਰਵਿੰਦਰ ਸਿੰਘ ਕਾਕੜਾ , ਕੁਲਵੰਤ ਸਿੰਘ ਜੌਲੀਆਂ , ਰੁਪਿੰਦਰ ਸਿੰਘ ਰੰਧਾਵਾ ਸਮੇਤ ਉਮੀਦਵਾਰ ਹਾਜਰ ਸਨ ।
ਨਗਰ ਕੌਂਸਲ ਭਵਾਨੀਗੜ੍ਹ ਦੀ ਚੋਣ ਵਿੱਚ ਅਕਾਲੀ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਸਾਬਕਾ ਸੰਸਦੀ ਸਕੱਤਰ ਗਰਗ ਤੇ ਅਕਾਲੀ ਆਗੂ ।