ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪੰਜਾਬ ਵਿੱਚ 14 ਫਰਬਰੀ ਨੂੰ ਐਮ ਸੀ ਚੋਣਾਂ ਹੋਣੀਆਂ ਹਨ ਜਿਸ ਦੇ ਚਲਦੇ ਚਲਦੇ ਰਾਜਨੀਤਕ ਪਾਰਟੀਆਂ ਤੋਂ ਬਿਨਾਂ ਇਸ ਵਾਰ ਅਜ਼ਾਦ ਉਮੀਦਵਾਰ ਵੀ ਅਪਣੀ ਕਿਸਮਤ ਅਜ਼ਮਾ ਰਹੇ ਹਨ ਜਿਸ ਵਿੱਚ ਭਵਾਨੀਗੜ੍ਹ ਦੀ ਛੇ ਨੰਬਰ ਵਾਰਡ ਵਿੱਚ ਇੱਕ ਬਹੁਤ ਹੀ ਉਘੇ ਸਮਾਜ ਸੇਵੀ , ਸਾਬਕਾ ਅਧਿਆਪਕ ਅਤੇ ਸੀਨੀਅਰ ਸੀਟੀਜਨ ਸੰਸਥਾਂ ਦੇ ਪ੍ਰਧਾਨ ਮਾਸਟਰ ਚਰਨ ਸਿੰਘ ਚੋਪੜਾ ਦੇ ਸਪੁੱਤਰ ਕਰਨਵੀਰ ਸਿੰਘ ਕ੍ਰਾਂਤੀ ਵੀ ਇਸ ਵਾਰ ਅਪਣੀ ਨਵੀਂ ਅਤੇ ਪਹਿਲੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ । ਜ਼ਿਕਰਯੋਗ ਹੈ ਕਰਾਂਤੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ ਟੈਕ ਮਕੈਨੀਕਲ ਅਤੇ ਐਮ ਬੀ ਏ ਉੱਚ ਯੋਗਤਾ ਪ੍ਰਾਪਤ ਕੀਤੀ ਅਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਪਣੇ ਹੱਕਾਂ ਲਈ ਲੜਨ ਅਤੇ ਸਮਾਜ ਸੁਧਾਰ ਵੱਲ ਤੋਰਨ ਦੀ ਅਗਵਾਈ ਕਰਦਾ ਹੈ। ਕ੍ਰਾਂਤੀ ਆਪਣੇ ਪਿਤਾ ਜੀ ਦੀ ਤਰਾਂ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਪਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨਵੀਰ ਸਿੰਘ ਕ੍ਰਾਂਤੀ ਨੇ ਕਿਹਾ ਕਿ ਐਮ ਸੀ ਚੌਣਾਂ ਲੜਨ ਦਾ ਮਕਸਦ ਸਿਰਫ਼ ਇੱਕ ਸਮਾਜ ਸੇਵਾ ਕਰਨਾ ਹੀ ਹੈ ਮੇਰੇ ਲਈ ਮੇਰਾ ਛੇ ਨੰਬਰ ਵਾਰਡ ਹੀ ਘਰ ਪ੍ਰੀਵਾਰ ਹੈ । ਉਨਾਂ ਖੁਸ਼ੀ ਵਿੱਚ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਵਾਰਡ ਦੇ ਲਗਭਗ ਅੱਛੀ ਪ੍ਰਤੀਸ਼ਤ ਲੋਕਾਂ ਦੀ ਅਸ਼ੀਰਵਾਦ ਨਾਲ਼ ਹੀ ਉਨਾਂ ਦਾ ਚੋਣ ਲੜਨ ਦਾ ਵਿਚਾਰ ਬਣਿਆ । ਵਾਰਡ ਦੇ ਸਥਾਨਿਕ ਲੋਕਾਂ ਨੇ ਵੀ ਵਾਰਡ ਵਿੱਚ ਅਜ਼ਾਦ ਉਮੀਦਵਾਰ ਕ੍ਰਾਂਤੀ ਦਾ ਪੱਲੜਾ ਭਾਰੀ ਦੱਸਿਆ ਕਿਉਂਕਿ ਕ੍ਰਾਂਤੀ ਇਮਾਨਦਾਰ ਸਮਾਜਸੇਵੀ ਹੋਣ ਦੇ ਨਾਲ-ਨਾਲ ਇੱਕ ਪੜਿਆ ਲਿਖਿਆ ਉਮੀਦਵਾਰ ਹੈ। ਲੋਕਾਂ ਨੇ ਦੱਸਿਆ ਕਰਨਵੀਰ ਸਿੰਘ ਕ੍ਰਾਂਤੀ ਦੀ ਚੋਣ ਉਹ ਖ਼ੁਦ ਲੜ੍ਹ ਰਹੇ ਹਨ ਅਤੇ ਵੱਡੀ ਲੀਡ ਨਾਲ ਚੋਣ ਜਿੱਤੀ ਜਾਵੇਗੀ।