ਭਵਾਨੀਗੜ੍ ( ਗੁਰਵਿੰਦਰ ਸਿੰਘ ) ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਗੁਰੂ ਰਵੀਦਾਸ ਵੈਲਫੇਅਰ ਸੋਸਾਇਟੀ ਵਲੋ ਸਾਝੇ ਤੋਰ ਤੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੰਤ ਸੰਮੇਲਨ ਰਵੀਦਾਸ ਕਲੋਨੀ ਭਵਾਨੀਗੜ੍ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਧਾਰਮਿਕ ਸੰਤਾਂ ਵਲੋ ਆਪਣੇ ਪ੍ਰਵਚਨਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਮੋਕੇ ਵਿਸ਼ੇਸ ਤੋਰ ਤੇ ਪੁੱਜੇ ਸੰਤ ਮਹਾਪੁਰਖਾ ਨੇ ਆਪਣੇ ਪ੍ਰਵਚਨਾ ਵਿੱਚ ਸਮਾਜ ਨੂੰ ਜਾਗਰੂਕ ਕਰਨ ਅਤੇ ਆਪਣੇ ਗੁਰੂਆਂ ਵਲੋ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਾਗਮ ਓੁਪਰੰਤ ਆਏ ਮਹਿਮਾਨਾ ਨੂੰ ਸਨਮਾਨ ਚਿੰਨ ਭੇਟ ਕਰਕੇ ਡੀ ਅੈਸ ਪੀ ਭਵਾਨੀਗੜ ਵਲੋ ਸਨਮਾਨਿਤ ਵੀ ਕੀਤਾ ਗਿਆ । ਇਸ ਮੋਕੇ ਬਿਕਰਮ ਸਿੰਘ ਜੱਸੀ ਪ੍ਰਧਾਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੋਕੇ ਬਿਕਰਮ ਸਿੰਘ ਜੱਸੀ ਤੋ ਇਲਾਵਾ ਭਰਭੂਰ ਸਿੰਘ ਜਿਲਾ ਮੀਤ ਪ੍ਰਧਾਨ . ਹਰਜੀਤ ਸਿੰਘ ਪੇਧਨੀ ਚੇਅਰਮੈਨ .ਨਵਜੋਤ ਸਿੰਘ ਜੋਤੀ ਬਲਾਕ ਪ੍ਰਧਾਨ . ਰੋਹੀ ਸਿੰਘ . ਗੇਲਾ ਸਿੰਘ ਤੋ ਇਲਾਵਾ ਗੁਰੂ ਰਵੀਦਾਸ ਵੈਲਫੇਅਰ ਸੋਸਾਇਟੀ ਦੇ ਸਮੂਹ ਮੈਬਰਾਨ ਹਾਜਰ ਸਨ.
ਸੰਤ ਸੰਮੇਲਨ ਓੁਪਰੰਤ ਸਨਮਾਨ ਕਰਦੇ ਡੀਅੈਸਪੀ ਭਵਾਨੀਗੜ