ਕੌਂਸਲ ਚੋਣਾਂ ਚ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਪੁਸ਼ਪਿੰਦਰ ਸ਼ਰਮਾ ਨੇ ਜਿੱਤ ਹਾਸਲ ਕੀਤੀ

ਧੂਰੀ,19 ਫਰਵਰੀ ( ਗਰਗ) ਧੂਰੀ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਪੁਸ਼ਪਿੰਦਰ ਸ਼ਰਮਾ ਜੋ ਲਗਾਤਾਰ ਦੂਜੀ ਵਾਰ ਚੋਣ ਜਿੱਤ ਕੇ ਕੌਂਸਲਰ ਬਣੇ ਹਨ। ਵਾਰਡ ਨੰਬਰ 2 ਤੋਂ ਜੇਤੂ ਉਮੀਦਵਾਰ ਪੁਸ਼ਪਿੰਦਰ ਸ਼ਰਮਾ ਦੇ ਪਿਤਾ ਸ਼ਾਮ ਲਾਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਸ਼ਪਿੰਦਰ ਸ਼ਰਮਾ ਨੇ ਵਾਰਡ ਨੰਬਰ 2 ਤੋਂ ਜਿੱਤ ਹਾਸਲ ਕਰ ਕੇ ਵਾਰਡ ਦਾ ਨਾਂ ਪੂਰੇ ਪੰਜਾਬ ਵਿੱਚ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਡਾਉਨ ਦੌਰਾਨ ਸਕੂਲ ਬੰਦ ਹੋਣ ਕਾਰਨ ਜੋ ਬੱਚੇ ਘਰ ਬੈਠੇ ਸਨ। ਉਹ ਬੱਚੇ ਆਨਲਾਈਨ ਪੜ੍ਹਾਈ ਲਈ ਆਪਣੇ ਮੋਬਾਇਲ ਵਿੱਚ ਨੈਟ ਪੈਕ ਨਹੀਂ ਪੁਆ ਸਕਦੇ ਸਨ। ਉਸ ਮੌਕੇ ਕੌਂਸਲਰ ਪੁਸ਼ਪਿੰਦਰ ਸ਼ਰਮਾ ਨੇ ਮੁਹੱਲੇ ਦੇ ਲੋਕਾਂ ਲਈ ਫ੍ਰੀ wifi ਦੀ ਸੁਵਿਧਾ ਉਪਲੱਬਧ ਕਰਵਾਈ ਅਤੇ ਮੁਹੱਲੇ ਦੇ ਲੋਕਾਂ ਲਈ ਬੁਢਾਪਾ ਪੈਨਸ਼ਨ, ਨੀਲੇ ਕਾਰਡ ਅਤੇ ਕੱਚੇ ਮਕਾਨਾਂ ਨੂੰ ਪੱਕੇ ਕਰਵਾਉਣ ਲਈ 150 ਲੱਖ ਰੁਪਏ ਦੁਆਏ। ਇਸ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਵਾਸੀਆਂ ਨੇ ਇਨ੍ਹਾਂ ਦੇ ਕੰਮਾਂ ਦੀ ਕਦਰ ਕਰਦੇ ਹੋਏ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਜਿੱਤ ਹਾਸਲ ਕਰਵਾਈ। ਉਨ੍ਹਾਂ ਇਹ ਵੀ ਕਿਹਾ ਕਿ ਵਾਰਡ ਨੰਬਰ 3 ਵਿੱਚ ਵੀ ਜੇਕਰ ਘੱਪਲਾ ਨਾ ਹੁੰਦਾ ਤਾਂ ਉਨ੍ਹਾਂ ਦੀ ਧਰਮ ਪਤਨੀ ਵੀ ਜੋ ਕਿ 42 ਵੋਟਾਂ ਦੇ ਫਰਕ ਨਾਲ ਹਾਰ ਗੲੀ ਹੈ ਉਹ ਵੀ ਜਿੱਤੀ ਹੋਈ ਸੀ। ਫਿਰ ਵੀ ਕੌਂਸਲਰ ਪੁਸ਼ਪਿੰਦਰ ਸ਼ਰਮਾ ਨੇ 2 ਤੇ 3 ਨੰਬਰ ਵਾਰਡ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਨ੍ਹਾਂ ਪਿਆਰ ਦਿੱਤਾ।