ਵਧ ਰਹੀ ਮਹਿਗਾਈ ਕਾਰਨ ਅਕਾਲੀ ਦਲ ਵਲੋ 25 ਨੂੰ ਰੋਸ ਪ੍ਰਦਰਸ਼ਨ
ਮੋਦੀ ਦਾ ਸੰਗਰੂਰ ਚ ਫੂਕਾਗੇ ਪੂਤਲਾ: ਬਾਬੂ ਗਰਗ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਸ਼ੋਮਣੀ ਅਕਾਲੀ ਦੱਲ ਵਲੋਂ ਹਲਕਾ ਸੰਗਰੂਰ ਦੇ ਮੁੱਖ ਸੇਵਾਦਾਰ ਪ੍ਕਾਸ਼ ਚੰਦ ਗਰਗ ਦੀ ਅਗਵਾਈ ਵਿੱਚ ਅੱਜ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕੇਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਕਾਗਰਸ ਸਰਕਾਰ ਦੀ ਕਾਰਗੁਜਾਰੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੋਕੇ ਬਾਬੂ ਗਰਗ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਲਗਾਤਾਰ ਪਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਅਥਾਹ ਵਾਧੇ ਕਾਰਨ ਆਮ ਲੋਕਾਂ ਦਾ ਕਚੂਮਰ ਨਿਕਲ ਗਿਆ ਅਤੇ ਸੂਬਾ ਸਰਕਾਰ ਵੀ ਲੋਕਾ ਨੂੰ ਕੋਈ ਵੀ ਰਾਹਤ ਦੇਣ ਵਿੱਚ ਅਸਮਰੱਥ ਹੋਈ ਹੈ ਇਸ ਲਈ ਦੋਵੇਂ ਸਰਕਾਰਾਂ ਦੋਸ਼ੀ ਹਨ। ਓੁਹਨਾ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਅੰਨੇਵਾਹ ਲਾਏ ਟੈਕਸ ਤੇ ਸੈੱਸ ਕਾਰਨ ਪੂਰੇ ਪੰਜਾਬ ਅੰਦਰ ਹਾਹਾਕਾਰ ਮੱਚੀ ਪਈ ਹੈ । ਜਿਸ ਦੇ ਵਿਰੋਧ ਵਿੱਚ 25 ਫ਼ਰਵਰੀ 2021 ਨੂੰ ਸ਼੍ਰੋਮਣੀ ਅਕਾਲੀ ਦਲ ਵਲੋ ਲਾਇਟਾਂ ਵਾਲੇ ਚੌਕ ਸੰਗਰੂਰ ਵਿੱਖੇ ਸਵੇਰੇ 11ਵੱਜੇ ਦੋਵੇਂ ਸਰਕਾਰਾਂ ਦੇ ਪੂਤਲੇ ਫੂਕੇ ਜਾਣਗੇ ਇਸ ਮੌਕੇ ਰੋਸ ਮਾਰਚ ਵਿੱਚ ਹਲਕੇ ਦੀ ਲੀਡਰਸ਼ਿਪ ਸ਼ਾਮਲ ਹੋਵੇਗੀ ਅਤੇ ਸੂਬੇ ਦੀ ਕੈਪਟਨ ਸਰਕਾਰ ਤੋ ਜੋਰਦਾਰ ਮੰਗ ਹੋਵੇਗੀ ਕਿ ਟੈਕਸ ਘੱਟਾ ਕੇ ਲੋਕਾਂ ਨੂੂੰ ਰਾਹਤ ਦਿੱਤੀ ਜਾਵੇ ।
25 ਦੇ ਰੋਸ ਪ੍ਰਦਰਸ਼ਨ ਸਬੰਧੀ ਜਾਣਕਾਰੀ ਦਿੰਦੇ ਬਾਬੂ ਗਰਗ