ਭਵਾਨੀਗੜ੍ਹ, 25 ਫ਼ਰਵਰੀ (ਗੁਰਵਿੰਦਰ ਸਿੰਘ)ਨਗਰ ਕੌਂਸਲ ਚੋਣਾਂ ਵਿਚ ਭਵਾਨੀਗੜ੍ਹ ਦੇ 15 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਨਾਲ ਸਬੰਧਤ 13 ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਪੱਤਰਕਾਰਾਂ ਨਾਲ ਗੱਲ ਬਾਤ ਕਰਦੀ ਵਾਰਡ ਨੰਬਰ 10 ਦੇ MC ਹਰਮਨ ਨੰਬਰਦਾਰ ਨੇ ਆਖਿਆ ਕਿ ਭਵਾਨੀਗ਼ੜ ਵਾਸੀ ਨੇ ਨਗਰ ਕੌਂਸਲ ਚੋਣਾਂ ਵਿਚ 13 ਕੌਸਲਰਾਂ ਜਿੱਤ ਦੇ ਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗ਼ਲਾ ਮਾਨ ਵਧਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ 4 ਸਾਲਾਂ ਵਿਚ ਹਲਕਾ ਸੰਗਰੂਰ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਗਿਆ ਜਿਸ ਦੀ ਬਦੌਲਤ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਮਿਹਨਤ ਸਦਕਾ ਹੀ ਭਵਾਨੀਗੜ੍ਹ ਵਿਚ 15 ਵਿਚੋਂ 13 ਕੌਂਸਲਰ ਕਾਂਗਰਸ ਪਾਰਟੀ ਦੇ ਵੱਡੇ ਬਹੁਮਤ ਨਾਲ ਜਿੱਤੇ ਹਨ। ਇਸ ਮੌਕੇ ਲੋਕਲ ਗੁਰੂਦੁਅਾਰਾ ਪ੍ਬੰਧਕ ਕਮੇਟੀ ਯਾਦਗਾਰ ਸ੍ੀ ਗੁਰੂ ਤੇਗ਼ ਬਹਾਦਰ ਜੀ,ਮਾਤਾ ਗੁਜਰ ਕੌਰ ਜੀ,ਅਤੇ ਸੋਟੇ ਸਾਹਿਬਜਾਦੇ ਪਿੰਡ ਅਲੋਅਰਖ ਵਲੋਂ ਹਰਮਨ ਨੰਬਰਦਾਰ ਦਾ ਸਨਮਾਨ ਕੀਤਾ ਗਿਆ। ਇਸ ਸਮੇ ਪ੍ਧਾਨ ਗੁਰਦਿੱਤ ਸਿੰਘ ਮੀਤ ਪ੍ਧਾਨ ਗੁਰਇੰਦਰ ਸਿੰਘ ਸੁਰਜੀਤ ਸਿੰਘ ਮਾਝੀ ,ਬਾਬਾ ਤਰਲੋਚਨ ਸਿੰਘ, ਭਾਈ ਜਗਸੀਰ ਸਿੰਘ,ਗੁਰਪਰੀਤ ਸਿੰਘ ਅਦਿ ਪਿੰਡ ਵਾਸੀ ਹਾਜਰ ਸਨ