ਬਦਲੀਆਂ ਲਈ ਸਾਰੇ ਖਾਲੀ ਸਟੇਸ਼ਨ ਨਾ ਦਿਖਾਉਣਾ ਸਿੱਖਿਆ ਵਿਭਾਗ ਦੀ ਕੋਝੀ ਚਾਲ: ਡੀ ਟੀ ਐੱਫ
ਸਾਰੇ ਖਾਲੀ ਸਟੇਸ਼ਨ ਪੋਰਟਲ ਤੇ ਦਿਖਾਏ ਜਾਣ: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ

ਸੰਗਰੂਰ, 26 ਫਰਵਰੀ(ਗੁਰਵਿੰਦਰ ਸਿੰਘ) ਪਿਛਲੇ ਦੋ ਸਾਲਾਂ ਤੋਂ ਬਦਲੀਆਂ ਲਈ ਖਾਲੀ ਸਟੇਸ਼ਨਾਂ ਤੇ ਬਦਲੀਆਂ ਨੂੰ ਉਡੀਕ ਰਹੇ ਅਧਿਆਪਕਾਂ ਨੂੰ ਉਸ ਵੇਲੇ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਉਹਨਾਂ ਦੇ ਮਨਚਾਹੇ ਖਾਲੀ ਸਟੇਸ਼ਨ ਈ ਪੰਜਾਬ ਪੋਰਟਲ ਤੇ ਨਜ਼ਰ ਨਾ ਆਏ। ਸਿੱਖਿਆ ਵਿਭਾਗ ਵੱਲੋਂ ਈ ਪੰਜਾਬ ਉੱਤੇ ਬਹੁਤ ਥੋੜ੍ਹੇ ਸਟੇਸ਼ਨਾਂ ਦੀਆਂ ਅਸਾਮੀਆਂ ਨੂੰ ਖਾਲੀ ਦਿਖਾਉਣ ਤੇ ਇਤਰਾਜ਼ ਪ੍ਰਗਟ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਸਰਕਾਰ ਦੀ ਬਦਲੀਆਂ ਨੂੰ ਪਾਰਦਰਸ਼ੀ ਢੰਗ ਨਾਲ ਕਰਨ ਦੇ ਦਾਅਵੇ ਖੋਖਲੇ ਸਾਬਤ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ ਵਾਲੇ ਸਟੇਸ਼ਨਾਂ ਨੂੰ ਲੁਕੋ ਲੈਣਾ ਹੀ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦਾ ਹੈ। ਇਸ ਨਾਲ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਵਿੱਚ ਨਿਰਾਸ਼ਾ ਫੈਲ ਗਈ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਬਦਲੀਆਂ ਵਿੱਚ ਬਹੁਤ ਥੋੜ੍ਹੇ ਅਤੇ ਦੂਰ ਦੁਰੇਡੇ ਪਏ ਖਾਲੀ ਸਟੇਸ਼ਨਾਂ ਦੀਆਂ ਲਿਸਟਾਂ ਪੋਰਟਲ ਤੇ ਅਪਲੋਡ ਕਰਨ ਤੋਂ ਬਾਅਦ ਅਧਿਆਪਕਾਂ ਨੂੰ 28 ਫਰਵਰੀ ਤੱਕ ਸ਼ਟੇਸ਼ਨ ਚੋਣ ਕਰਨ ਦੀ ਆਪਸ਼ਨ ਦਿੱਤੀ ਹੈ। ਇਸ ਸਬੰਧੀ ਜਾਰੀ ਕੀਤੇ ਗਏ ਪੱਤਰ ਵਿੱਚ ਸਟੇਸ਼ਨ ਚੋਣ ਲਈ ਸਮਾਂ 22 ਫਰਵਰੀ ਤੋਂ 28 ਫਰਵਰੀ ਦਿੱਤਾ ਗਿਆ ਹੈ ਜਦਕਿ ਇਹ ਇਹ ਪੱਤਰ 24 ਫਰਵਰੀ ਨੂੰ ਦੇਰ ਸ਼ਾਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਨੇ ਮੌਜੂਦਾ ਸਮੇਂ ਵਿੱਚ ਅਧਿਆਪਕਾਂ ਦੇ ਤਬਾਦਲੇ ਕਰਨ ਲਈ ਆਨਲਾਈਨ ਅਪਲਾਈ ਕਰਵਾਉਣ ਤੋਂ ਬਾਅਦ ਸਟੇਸ਼ਨ ਚੋਣ ਲਈ ਖਾਲੀ ਸਟੇਸ਼ਨਾਂ ਦੀ ਲਿਸਟ ਜਾਰੀ ਕੀਤੀ ਤਾਂ ਇਸ ਲਿਸਟ ਵਿਚ ਬਹੁ ਗਿਣਤੀ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਖਾਲੀ ਪਏ ਸਟੇਸ਼ਨਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ ਹੈ। ਬਹੁਤ ਸਾਰੇ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਅਸਾਮੀਆਂ ਖਾਲੀ ਹੋਣ ਅਤੇ ਵਰਕ ਲੋਡ ਜ਼ਿਆਦਾ ਹੋਣ ਦੇ ਬਾਵਜੂਦ ਵੀ ਖਾਲੀ ਸਟੇਸ਼ਨਾਂ ਨੂੰ ਤਬਾਦਲਾ ਲਿਸਟ ਵਿਚ ਸ਼ਾਮਲ ਨਾ ਕਰਕੇ ਇਨ੍ਹਾਂ ਸਕੂਲਾਂ ਵਿਚਲੀਆਂ ਖਾਲੀ ਅਸਾਮੀਆਂ ਨੂੰ ਖ਼ਤਮ ਕਰਨ ਲਈ ਰਾਹ ਪੱਧਰਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਆਨਲਾਈਨ ਤਬਾਦਲਿਆਂ ਦੀ ਆੜ ਹੇਠ ਰੈਸ਼ਨੇਲਾਈਜੇਸ਼ਨ ਕਰ ਰਹੇ ਹਨ ਤੇ ਪੰਜਾਬ ਦੇ ਸਕੂਲਾਂ ਦੀਆਂ ਹਜ਼ਾਰਾਂ ਅਸਾਮੀਆਂ ਖ਼ਤਮ ਕਰ ਰਹੇ ਹਨ। ਸਿੱਖਿਆ ਸਕੱਤਰ ਦੀਆਂ ਇਹ ਲੂੰਬੜ ਚਾਲਾਂ ਅਧਿਆਪਕ ਤੇ ਵਿਦਿਆਰਥੀ ਵਿਰੋਧੀ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ 6060 ਅਤੇ 3582 ਭਰਤੀਆਂ ਅਧੀਨ ਭਰਤੀ ਹੋਏ ਜੋ ਅਧਿਆਪਕ ਪਿਛਲੇ ਚਾਰ ਸਾਲਾਂ ਤੋਂ ਵੱਡੀ ਗਿਣਤੀ ਵਿਚ ਆਪਣੇ ਗ੍ਰਹਿ ਜ਼ਿਲ੍ਹਿਆਂ ਤੋਂ ਬਾਹਰ 200 -250 ਕਿਲੋਮੀਟਰ ਦੂਰ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਨਾਲ ਸਿੱਖਿਆ ਸਕੱਤਰ ਸ਼ਰੇਆਮ ਧੱਕਾ ਕਰ ਰਹੇ ਹਨ। ਉਨ੍ਹਾਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਤੋਂ ਮੰਗ ਕੀਤੀ ਕਿ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤਬਾਦਲੇ ਦੀਆਂ ਸਟੇਸ਼ਨ ਚੋਣ ਲਿਸਟਾਂ ਵਿੱਚ ਸ਼ਾਮਲ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਮਾਸਟਰ ਕਾਡਰ ਤੋਂ ਲੈਕਚਰਾਰ ਪਦਉੱਨਤ ਹੋਏ ਅਧਿਆਪਕਾਂ ਨੂੰ ਨਵੇਂ ਸਟੇਸ਼ਨਾਂ 'ਤੇ ਭੇਜ ਕੇ ਉਹਨਾਂ ਮਾਸਟਰ ਕਾਡਰ ਅਧਿਆਪਕਾਂ ਦੇ ਵੀ ਖਾਲੀ ਹੋਏ ਸਟੇਸ਼ਨਾਂ ਨੂੰ ਵੀ ਪੋਰਟਲ ਤੇ ਅਪਡੇਟ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਨੂੰ ਸਾਰੇ ਖਾਲੀ ਸਟੇਸ਼ਨਾਂ ਦੀ ਚੋਣ ਦਾ ਮੌਕਾ ਮਿਲ ਸਕੇ। ਇਸ ਮੌਕੇ ਸੂਬਾਈ ਮੀਤ ਪ੍ਰਧਾਨਾਂ ਗੁਰਮੀਤ ਸੁੱਖਪੁਰਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਰਘਵੀਰ ਭਵਾਨੀਗੜ੍ਹ ਅਤੇ ਜਸਵਿੰਦਰ ਔਜਲਾ, ਸੂਬਾਈ ਬੁਲਾਰੇ ਹਰਦੀਪ ਟੋਡਰਪੁਰ, ਸੰਯੁਕਤ ਸਕੱਤਰਾਂ ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ ਤੇ ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰਾਂ ਰੁਪਿੰਦਰ ਗਿੱਲ ਤੇ ਨਛੱਤਰ ਸਿੰਘ, ਸਹਾ: ਵਿੱਤ ਸਕੱਤਰ ਤੇਜਿੰਦਰ ਸਿੰਘ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਡੀ.ਐੱਮ.ਐੱਫ. ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ, ਡੀ.ਟੀ.ਐੱਫ. ਆਗੂਆਂ ਸੁਨੀਲ ਕੁਮਾਰ ਫਾਜ਼ਿਲਕਾ, ਹਰਜਿੰਦਰ ਸਿੰਘ ਜੈਤੋ, ਪ੍ਰਿੰਸੀਪਲ ਲਖਵਿੰਦਰ ਸਿੰਘ, ਨਿਰਭੈ ਸਿੰਘ, ਅਤਿੰਦਰ ਘੱਗਾ, ਮੁਲਖ ਰਾਜ, ਕੇਵਲ ਕੁਮਾਰ ਮਨਾਲ, ਜੈਮਲ ਸਿੰਘ ਅਤੇ ਅਮਰੀਕ ਮੋਹਾਲੀ ਨੇ ਮੰਗ ਕੀਤੀ ਕਿ ਪੂਰੇ ਖਾਲੀ ਸਟੇਸ਼ਨਾਂ ਦੀਆਂ ਲਿਸਟਾਂ ਅਪਲੋਡ ਹੋਣ ਤੋਂ ਬਾਅਦ ਘੱਟੋ-ਘੱਟ 5 ਦਿਨਾਂ ਦਾ ਸਮਾਂ ਅਧਿਆਪਕਾਂ ਨੂੰ ਸਟੇਸ਼ਨਾਂ ਦੀ ਚੋਣ ਲਈ ਦਿੱਤਾ ਜਾਵ