ਇਸ਼ਤਿਹਾਰ ਵੰਡ ਕੇ ਦਾਖਲਾ ਮੁਹਿੰਮ ਦੀ ਕੀਤੀ ਸੁਰੂਆਤ
ਸਰਕਾਰੀ ਸਕੂਲਾਂ ਚ ਹੋ ਰਿਹਾ ਵਿਦਿਆਰਥੀਆਂ ਚ ਵਾਧਾ.ਜਾਗਰੂਕਤਾ ਜਰੂਰੀ : ਬਲਾਸੀ

ਭਵਾਨੀਗੜ੍ਹ, 1 ਮਾਰਚ (ਗੁਰਵਿੰਦਰ ਸਿੰਘ)-ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਦੇ ਪਿ੍ਰੰਸੀਪਲ ਸੱਤਪਾਲ ਸਿੰਘ ਬਲਾਸੀ ਵੱਲੋਂ ਪਿੰਡਾਂ ਵਿੱਚੋਂ ਆਉਂਦੀਆਂ ਮਿੰਨੀ ਬੱਸਾਂ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਵਿੱਚ ਸਕਰੌਦੀ ਸਕੂਲ ਦੀਆਂ ਪ੍ਰਾਪਤੀਆਂ ਤੇ ਸੰਭਾਵਨਾਵਾਂ ਸਬੰਧੀ ਇਸ਼ਤਿਹਾਰ ਵੰਡ ਕੇ 2021-22 ਦੇ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਪਿਛਲੇ ਸਾਲ ਵੀ ਇਸੇ ਤਰ੍ਹਾਂ ਇਸ਼ਤਿਹਾਰ ਵੰਡੇ ਗਏ ਸਨ ਜਿਸ ਨਾਲ ਸਕੂਲ ਦੇ ਦਾਖਲੇ ਵਿਚ ਭਾਰੀ ਵਾਧਾ ਹੋਇਆ ਸੀ ਅਤੇ ਇਸ ਵਾਰ ਵੀ ਹੋਰ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ। ਸਰਕਾਰੀ ਸਕੂਲਾਂ ਵਿੱਚ ਲੋਕਾਂ ਦਾ ਵਿਸ਼ਵਾਸ ਬਣਦਾ ਜਾ ਰਿਹਾ ਹੈ। ਲੋਕਾਂ ਵੱਲੋਂ ਦਾਖਲੇ ਦੀ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸਮੂਹ ਸਟਾਫ ਵੱਲੋਂ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਲੈਕਚਰਾਰ ਦਰਸਨ ਕੌਰ, ਰਵਿੰਦਰ ਸਿੰਘ, ਨਰਿੰਦਰ ਕੁਮਾਰ, ਸੁਸ਼ਮਾ ਨਿਵੇਸ਼ ਤੁਸ਼ਾਰ ਸ਼ਰਮਾ, ਸਤਬੀਰ ਕੌਰ ਅਤੇ ਲਾਲ ਸਿੰਘ ਨੇ ਇਸ਼ਤਿਹਾਰ ਵੰਡ ਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ।
ਸਰਕਾਰੀ ਸਕੂਲ ਵਿਚ ਦਾਖਲਿਆਂ ਸਬੰਧੀ ਜਾਗਰੂਕ ਕਰਦੇ ਹੋਏ।