400 ਸਾਲਾਂ ਪ੍ਰਕਾਸ਼ ਪੁਰਵ ਨੂੰ ਸਮਰਪਿਤ ਪੇਟਿੰਗ ਮੁਕਾਬਲੇ ਕਰਵਾਏ

ਭਵਾਨੀਗੜ 8 ਮਾਰਚ (ਗੁਰਵਿੰਦਰ ਸਿੰਘ ) ਬਿਤੇ ਦਿਨੀ ਸ: ਅੈਲੀਮੈਟਰੀ ਸਕੂਲ ਖੇੜੀ ਚੱਦਵਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਟਿੰਗ ਮੁਕਾਬਲੇ ਕਰਵਾਏ ਗਏ। ਇਸ ਮੋਕੇ ਸਕੂਲ ਇੰਚਾਰਜ ਮੈਡਮ ਅਨੀਤਾ ਕੋਸਲ ਨੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਲੋ ਦਿੱਤੀ ਲਾਸਾਨੀ ਸ਼ਹਾਦਤ ਬਾਰੇ ਭਰਭੂਰ ਜਾਣਕਾਰੀ ਦਿੱਤੀ । ਇਸ ਮੋਕੇ ਓੁਹਨਾ ਸਿੱਖ ਧਰਮ ਦੇ ਦਸ ਗੁਰਦੁਆਰਾ ਵਲੋ ਮਨੁੱਖਤਾ ਲਈ ਦਿੱਤੇ ਸੰਦੇਸ਼ ਅਤੇ ਓੁਹਨਾ ਵਲੋ ਦਿੱਤੀਆਂ ਸਿੱਖਿਆਵਾਂ ਤੇ ਚਲਣ ਦਾ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ । ਇਸ ਮੁਕਾਬਲੇ ਵਿੱਚ ਮੈਡਮ ਗੁਰਜੋਤ ਕੋਰ ਬਲਾਕ ਕੋਆਰਡੀਨੇਟ ਸੰਗਰੂਰ ਦੀ ਅਗਵਾਈ ਅਤੇ ਮੈਡਮ ਨਿਸ਼ਾ ਰਾਣੀ S.S ਮਿਸਡੈਸ ਦੀ ਦੇਖਰੇਖ ਹੇਠ ਵਿਦਿਆਰਥੀਆਂ ਨੇ ਪੂਰੇ ਓੁਤਸ਼ਾਹ ਨਾਲ ਮੁਕਾਬਲਿਆਂ ਵਿੱਚ ਭਾਗ ਲਿਆ । ਪੇਟਿੰਗ ਮੁਕਾਬਲਿਆਂ ਵਿੱਚ ਅਨਵਰ ਖਾਨ ਕਲਾਸ ਅੱਠਵੀ ਨੇ ਪਹਿਲਾ ਸਥਾਨ .ਆਸਮਾ ਕਲਾਸ ਸੱਤਵੀਂ ਨੇ ਦੂਸਰਾ ਸਥਾਨ ਅਤੇ ਹਰਮਨਦੀਪ ਕੋਰ ਕਲਾਸ ਅੱਠਵੀ ਨੇ ਤੀਸਰਾ ਸਥਾਨ ਹਾਸਲ ਕੀਤਾ । ਇਸ ਮੋਕੇ ਗੁਰਅੰਮਰਿਤਪਾਲ ਕੋਰ. ਈਸ਼ਵਰ ਚੰਦ. ਮਨਜੀਤ ਕੁਮਾਰੀ . ਸਰਬਜੀਤ ਕੋਰ ਅਤੇ ਸਮੂਹ ਸਕੂਲ ਸਟਾਫ ਵੀ ਮੋਜੂਦ ਸੀ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸਕੂਲ ਮੁੱਖੀ ਨੇ ਕਿਹਾ ਕਿ ਵਿਦਿਆਰਥੀ ਪੜਾਈ . ਖੇਡਾਂ .ਅਤੇ ਆਪਣੇ ਜੀਵਨ ਵਿੱਚ ਪੂਰਾ ਮਨ ਲਾਕੇ ਕੰਮ ਕਰਨ ਤਾ ਕਿ ਓੁਹਨਾ ਦਾ ਭਵਿੱਖ ਚੰਗਾ ਬਣੇ।
ਪੇਟਿੰਗ ਮੁਕਾਬਲਿਆਂ ਦੋਰਾਨ ਸਕੂਲ ਸਟਾਫ ਅਤੇ ਵਿਦਿਆਰਥੀ।