ਗੋ:ਸੀ:ਸ: ਸਮਾਰਟ ਸਕੂਲ ਭਵਾਨੀਗੜ ਚ ਸਮਾਰਟ ਕਲਾਸਾਂ ਸ਼ੁਰੂ
ਨਵੀ ਟੈਕਨਾਲੋਜੀ ਨਾਲ ਸਮਾਰਟ ਪੜਾਈ ਲਈ ਦਾਖਲਾ ਲੈਣ ਨੋਜਵਾਨ :ਤਰਵਿੰਦਰ ਕੋਰ

ਭਵਾਨੀਗੜ 11 ਮਾਰਚ (ਗੁਰਵਿੰਦਰ ਸਿੰਘ ) ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋ ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਹੋਰ ਓੁਚਾ ਕਰਨ ਅਤੇ ਨਵੀ ਟੈਕਨਾਲੋਜੀ ਅਨੁਸਾਰ ਓੁਚ ਸਿੱਖਿਆ ਦੇਣ ਲਈ ਸੂਬੇ ਅੰਦਰ ਸਮਾਰਟ ਸਕੁੁਲ ਬਣਾਏ ਗਏ ਸਨ ਜਿੰਨਾ ਵਿੱਚ ਭਵਾਨੀਗੜ ਦਾ ਸੀਨੀਅਰ ਸਕੈਡਰੀ ਸਮਾਰਟ ਸਕੂਲ (ਲੜਕੇ) ਨੂੰ ਵੀ ਸਮਾਰਟ ਸਕੂਲ ਬਣਾਇਆ ਗਿਆ ਸੀ। ਜਿਸ ਸਬੰਧੀ ਗੱਲਬਾਤ ਕਰਦਿਆਂ ਬਿਤੇ ਦਿਨੀ ਸਕੂਲ ਦੇ ਮੁੱਖੀ ਮੈਡਮ ਤਰਵਿੰਦਰ ਕੋਰ ਨੇ ਦੱਸਿਆ ਕਿ ਸਕੂਲ ਸਮਾਰਟ ਬਣਨ ਤੋ ਬਾਅਦ ਵਾਕਿਆ ਹੀ ਸਮਾਰਟ ਬਣ ਗਿਆ ਹੈ ਓੁਹਨਾ ਦੱਸਿਆ ਕਿ ਸਕੂਲ ਦੇ ਕਮਰੇ ਸੋਹਣੇ.ਸਾਫ ਸੁਥਰੇ ਬਣਾ ਦਿੱਤੇ ਗਏ ਹਨ। ਸਕੂਲ ਵਿਚ ਵਿਦਿਆਰਥੀਆਂ ਲਈ ਅੰਦਰਲੀਆ ਅਤੇ ਬਾਹਰਲੀਆਂ ਖੇਡਾ ਲਈ ਚੰਗੀ ਸਿਖਲਾਈ ਦਾ ਪੂਰਾ ਪ੍ਰਬੰਧ ਹੈ। ਸਕੂਲ ਵਿੱਚ ਵਿਦਿਆਰਥੀਆਂ ਲਈ ਪ੍ਰੋਜੈਕਟਰ ਰੂਮ ਬਣਾਏ ਗਏ ਹਨ। ਸਕੂਲ ਦੇ ਸਮੂਹ ਸਟਾਫ ਵਲੋ ਵਿਦਿਆਰਥੀਆਂ ਨੂੰ ਨਵੀ ਟੈਕਨਾਲੋਜੀ ਅਨੁਸਾਰ ਓੁਚ ਪੜਾਈ ਕਰਵਾਈ ਜਾ ਰਹੀ ਹੈ ਓੁਹਨਾ ਨੋਜਵਾਨਾ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋ ਸ਼ੁਰੂ ਕੀਤੇ ਗਏ ਸਮਾਰਟ ਸਕੂਲਾਂ ਵਿੱਚ ਦਾਖਲਾ ਲੈ ਕੇ ਆਪਣੇ ਆਓੁਣ ਵਾਲੇ ਭਵਿੱਖ ਨੂੰ ਵਧੀਆ ਅਤੇ ਓੁਸਾਰੂ ਬਣਾਓੁਣ ਲਈ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਵਿੱਚ ਦਾਖਲਾ ਲਓ ਤਾ ਕਿ ਸੂਬਾ ਸਰਕਾਰ ਵਲੋ ਅਰੰਭ ਕੀਤੇ ਇਸ ਓੁਪਰਾਲੇ ਦਾ ਇਲਾਕੇ ਦੇ ਸਾਰੇ ਨੋਜਵਾਨ ਫਾਇਦਾ ਲੈ ਸਕਣ।
ਸਮਾਰਟ ਸਕੂਲ ਭਵਾਨੀਗੜ ਦੇ ਨਵੀ ਟੈਕਨਾਲੋਜੀ ਨਾਲ ਲੈਸ ਕਮਰੇ।