ਭਵਾਨੀਗੜ ਦੇ ਵੱਖ ਵੱਖ ਮੰਦਰਾਂ ਚ ਸ਼ਿਵਰਾਤਰੀ ਧੂਮ ਧਾਮ ਨਾਲ ਮਨਾਈ
ਸਿੰਗਲਾ ਵਲੋ ਦਿੱਤੇ 1 ਕਰੋਡ਼ 16 ਲੱਖ ਨਾਲ ਬਣਨ ਵਾਲੇ ਹਾਲ ਦਾ ਭੂਮੀ ਪੂਜਨ

ਭਵਾਨੀਗੜ 11 ਮਾਰਚ (ਗੁਰਵਿੰਦਰ ਸਿੰਘ ) ਅੱਜ ਮਹਾ ਸ਼ਿਵਰਾਤਰੀ ਦਾ ਪਾਵਨ ਦਿਹਾੜਾ ਪੂਰੇ ਦੇਸ਼ ਵਿੱਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਓੁਥੇ ਹੀ ਭਵਾਨੀਗੜ ਦੇ ਵੱਖ ਵੱਖ ਮੰਦਰਾਂ ਵਿੱਚ ਇਹ ਦਿਹਾੜਾ ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ । ਅੱਜ ਸਵੇਰੇ ਤੋ ਹੀ ਸ਼ਹਿਰ ਦੇ ਸਾਰੇ ਹੀ ਮੰਦਰਾਂ ਵਿੱਚ ਸ਼ਰਧਾਲੂਆ ਦੀਆਂ ਲੰਮੀਆਂ ਕਤਾਰਾ ਨਜਰ ਆਈਆਂ ਅਤੇ ਲੋਕਾ ਨੇ ਸ਼ਿਵਲਿੰਗ ਤੇ ਜਲ ਚੜਾਏ ਅਤੇ ਭੋਲੇ ਨਾਥ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅੱਜ ਹਰ ਮੰਦਰ ਵਿੱਚ ਵੱਖ ਵੱਖ ਟੋਲੀਆਂ ਦੇ ਰੂਪ ਵਿੱਚ ਕਾਵੜੀ ਜਥੇ ਵੀ ਗੰਗਾ ਜਲ ਲੈ ਕੇ ਪੁੱਜੇ ਅਤੇ ਹਰ ਹਰ ਮਹਾਦੇਵ ਦੇ ਨਾਰਿਆ ਅਤੇ ਢੋਲ ਢਮੱਕਿਆ ਨਾਲ ਸ਼ਹਿਰ ਚੋ ਹੁੰਦਿਆਂ ਮੰਦਰਾ ਚ ਪੁੱਜੇ । ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ ਵਿਖੇ ਅੱਜ ਇੱਕ ਬਣਨ ਵਾਲੇ ਏਸੀ ਹਾਲ ਦਾ ਭੂਮੀ ਪੂਜਨ ਕੀਤਾ ਗਿਆ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਵਿਪਨ ਕੁਮਾਰ ਸ਼ਰਮਾ ਅਤੇ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋ ਮੰਦਰ ਨੂੰ ਦਿੱਤੇ 1 ਕਰੋੜ 16 ਲੱਖ ਰੁਪੈ ਨਾਲ ਬਣਨ ਵਾਲੇ ਏਸੀ ਹਾਲ ਦਾ ਭੂਮੀ ਪੂਜਨ ਕਰਕੇ ਕੰਮ ਸ਼ੁਰੂ ਕੀਤਾ ਗਿਆ ਹੈ ਇਹ ਕੰਮ ਸ਼ਹਿਰ ਦੀਆਂ ਸੰਗਤਾ ਦੀ ਹਾਜਰੀ ਵਿੱਚ ਕੀਤਾ ਗਿਆ ਓੁਹਨਾ ਦੱਸਿਆ ਕਿ ਇਸ ਬਣਨ ਵਾਲੇ ਹਾਲ ਦਾ ਫਾਇਦਾ ਸਾਰੇ ਸਹਿਰ ਨਿਵਾਸੀਆਂ ਨੂੰ ਹੋਵੇਗਾ । ਇਸ ਮੋਕੇ ਓੁਹਨਾ ਕੈਬਨਿਟ ਮੰਤਰੀ ਸਿੰਗਲਾ ਦਾ ਧੰਨਵਾਦ ਵੀ ਕੀਤਾ । ਇਸ ਮੋਕੇ ਪਵਨ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੋਸਲ ਭਵਾਨੀਗੜ. ਕਪਲ ਗਰਗ ਡਾਇਰੈਕਟਰ ਪੀਆਰਟੀਸੀ.ਹਰਿੰਦਰ ਕੁਮਾਰ ਸ਼ਰਮਾ. ਰਜਨੀ ਸ਼ਰਮਾ ਸਾਬਕਾ ਅੈਮ ਸੀ. ਵਿਜੇ ਕੁਮਾਰ. ਰਾਜਨ ਕੋਸਲ.ਗੱਗੂ ਸ਼ਰਮਾ. ਅਮਰਜੀਤ ਬੱਬੀ ਤੋ ਇਲਾਵਾ ਇਲਾਕਾ ਭਵਾਨੀਗੜ ਦੀਆਂ ਸੰਗਤਾਂ ਵੀ ਮੋਜੂਦ ਸਨ । ਹਰ ਮੰਦਰ ਵਿੱਚ ਲੰਗਰਾ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਵਰਤ ਰੱਖਣ ਵਾਲਿਆਂ ਲਈ ਵਿਸ਼ੇਸ ਤੋਰ ਤੇ ਓੁਗਲਿਆ ਦੇ ਆਟੇ ਦੇ ਪਕੋੜੇ ਵੀ ਵਰਤਾਰੇ ਜਾ ਰਹੇ ਸਨ ।
ਪ੍ਰਾਚੀਨ ਸ਼ਿਵ ਮੰਦਰ ਚ ਭੂਮੀ ਪੂਜਨ ਕਰਦੇ ਪ੍ਰਬੰਧ ।