ਭਵਾਨੀਗੜ੍ਹ (ਗੁਰਵਿੰਦਰ ਸਿੰਘ ਰੋਮੀ) ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ 87 ਵੇ ਜਨਮਦਿਨ ਨੂੰ ਸਮਰਪਿਤ ਪੰਜਾਬ ਬਚਾਓ ਹਾਥੀ ਰੱਥ ਯਾਤਰਾ ਮੋਟਰਸਾਈਕਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬੇਦਾਰ ਰਣਧੀਰ ਸਿੰਘ ਨਾਗਰਾ ਜੋਨ ਇਨਚਾਰਜ ਲੋਕ ਸਭਾ ਸੰਗਰੂਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਜਿਥੇ ਭਾਜਪਾ ਸਰਕਾਰ ਵੱਲੋਂ ਖ਼ੇਤੀ ਸਬੰਧੀ ਤਿੰਨ ਕਾਲ਼ੇ ਕਾਨੂੰਨ ਦੇ ਵਿਰੋਧ ਵਿੱਚ ਹੈਂ ਉਥੇ ਹੀ ਪੰਜਾਬ ਸਰਕਾਰ ਨੇ ਸਾਲ 2017 ਵਿੱਚ ਜੋ ਵਾਅਦੇ ਕੀਤੇ ਸਨ ਕਿ ਪੰਜਾਬ ਵਿਚੋਂ ਸਿਰਫ਼ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਖਾਤਮਾ ਕਰਨਾ, ਬੇਰੁਜ਼ਗਾਰ ਨੌਜਵਾਨਾਂ ਨੂੰ ਘਰ ਘਰ ਨੌਕਰੀ, ਬੁਢਾਪਾ ਵਿਧਵਾ ਪੈਨਸ਼ਨ ਪੱਚੀ ਸੌਂ ਰੂਪੈ, ਨੌਜਵਾਨਾਂ ਲਈ ਸਮਾਰਟਫੋਨ, ਬੇਰੁਜ਼ਗਾਰ ਭੱਤਾ ਪੱਚੀ ਸੌਂ ਰੂਪੈ, ਸਸਤੀ ਬਿਜਲੀ, ਗਰੀਬਾਂ ਦੇ ਪੰਜਾਹ ਹਜ਼ਾਰ ਰੁਪਏ ਕਰਜ਼ਾ ਮੁਆਫੀ, ਕਿਸਾਨਾਂ ਦਾ ਕਰਜ਼ਾ ਮੁਆਫੀ, ਸਸਤੀ ਸਿਹਤ ਸਹੂਲਤਾਂ, ਪੰਜ ਪੰਜ ਮਰਲਿਆਂ ਦੇ ਪਲਾਟ, ਕੱਚੇ ਘਰਾਂ ਨੂੰ ਪੱਕੇ ਕਰਨਾ, ਆਦਿ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਾਂਗਰਸ ਸਰਕਾਰ ਨੇ ਆਪਣੇ ਬਜ਼ਟ ਵਿੱਚ ਪੈਟਰੋਲ ਡੀਜ਼ਲ ਤੇ ਟੈਕਸ ਕਟੌਤੀ, ਮੰਡਲ ਕਮੀਆਂ ਦੀ ਰਿਪੋਰਟ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ, ਆਂਗਨਵਾੜੀ ਵਰਕਰਾਂ ਨੂੰ ਪੱਕੇ ਕਰਨਾ, ਪੇ ਕਮਿਸ਼ਨ ਲਾਗੂ ਕਰਨਾ ਆਦਿ ਅਹਿਮ ਮੁੱਦੇ ਪੂਰੇ ਨਹੀਂ ਕੀਤੇ। ਪਿਛਲੇ ਸੱਤ ਸਾਲਾਂ ਤੋਂ ਖੁਲਾੜਗੜ ਸਾਹਿਬ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ। ਇਸ ਮੌਕੇ ਚੰਦ ਸਿੰਘ ਰਾਮਪੁਰਾ, ਜਗਤਾਰ ਸਿੰਘ ਬਾਲੀਆਂ , ਨਿਰਮਲ ਸਿੰਘ ਮੱਟੂ, ਗੁਰਮੁਖ ਸਿੰਘ , ਗੁਰਵਿੰਦਰ ਸਿੰਘ, ਹਰਪਾਲ ਸਿੰਘ ਨਰੈਣਗੜ, ਦਰਸ਼ਨ ਸਿੰਘ, ਸੁਖਜੀਤ ਸਿੰਘ ਫੱਗੂਵਾਲਾ, ਤਰਸੇਮ ਸਿੰਘ ਆਲੋਅਰਖ, ਬਘੇਲ ਸਿੰਘ ਹਾਜ਼ਰ ਸਨ।