ਬਾਬੂ ਗਰਗ ਬਣੇ ਸ਼੍ਰੋ:ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਮੈਬਰ
ਹਰਦੇਵ ਸਿੰਘ ਕਾਲਾਝਾੜ. ਸੋਮਾ ਬਹਿਲਾ.ਹੈਪੀ ਰੰਧਾਵਾ ਨੇ ਦਿੱਤੀਆਂ ਮੁਬਾਰਕਾ

ਭਵਾਨੀਗੜ (ਗੁਰਵਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਜਥੇਬੰਦਕ ਢਾਚੇ ਵਿੱਚ ਨਿਯੁਕਤੀਆ ਕੀਤੀਆਂ ਗਈਆਂ ਹਨ ਜਿਸ ਵਿੱਚ ਹਲਕਾ ਸੰਗਰੂਰ ਤੋ ਸਾਬਕਾ ਵਿਧਾਇਕ ਬਾਬੂ ਪ੍ਰਕਾਸ ਚੰਦ ਗਰਗ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦਾ ਮੈਬਰ ਨਿਯੁਕਤ ਕੀਤਾ ਗਿਆ ਜਿਸ ਤੇ ਹਲਕਾ ਸੰਗਰੂਰ ਦੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੋਲ ਪਾਇਆ ਜਾ ਰਿਹਾ ਹੈ। ਖਬਰ ਆਓੁਦਿਆ ਹੀ ਸ਼ੋਸਲ ਮੀਡੀਆ ਤੇ ਸਾਬਕਾ ਸੰਸਦੀ ਸਕੱਤਰ ਅਤੇ ਸੂਬਾ ਮੀਤ ਪ੍ਰਧਾਨ ਬਾਬੂ ਪ੍ਰਕਾਸ ਚੰਦ ਗਰਗ ਨੂੰ ਵਧਾਈਆ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੋ ਦੇਰ ਰਾਤ ਤੱਕ ਜਾਰੀ ਸੀ । ਟੀਮ ਮਾਲਵਾ ਨਾਲ ਗੱਲਬਾਤ ਕਰਦਿਆਂ ਅੱਜ ਜਥੇਦਾਰ ਹਰਦੇਵ ਸਿੰਘ ਕਾਲਾਝਾੜ ਬਲਾਕ ਪ੍ਰਧਾਨ . ਹੈਪੀ ਰੰਧਾਵਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ ਅਤੇ ਸੋਮਾ ਬਹਿਲਾ ਫੱਗੂਵਾਲਾ ਯੂਥ ਆਗੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਧੰਨਵਾਦ ਕਰਦਿਆਂ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਅਨੁਸ਼ਾਸਨੀ ਕਮੇਟੀ ਦਾ ਮੈਬਰ ਬਣਨ ਤੇ ਮੁਬਾਰਕਾ ਦਿੱਤੀਆਂ । ਇਸ ਮੋਕੇ ਓੁਹਨਾ ਆਖਿਆ ਕਿ ਬਾਬੂ ਗਰਗ ਵਲੋ ਆਪਣੇ ਕਾਰਜਕਾਲ ਦੋਰਾਨ ਕਰਵਾਏ ਗਏ ਕੰਮਾ ਨੂੰ ਹਲਕੇ ਸੰਗਰੂਰ ਦੇ ਲੋਕ ਅੱਜ ਵੀ ਯਾਦ ਕਰ ਰਹੇ ਹਨ ਓੁਹਨਾ ਆਖਿਆ ਕਿ ਜਿਵੇ ਜਿਵੇ 2022 ਨੇੜੇ ਆ ਰਿਹਾ ਹੈ ਓੁਵੇ ਹੀ ਹੁਣ ਸੂਬੇ ਦੀ ਜਨਤਾ ਕਾਗਰਸ ਪਾਰਟੀ ਵਲੋ ਕੀਤੇ ਝੂਠੇ ਵਾਦਿਆ ਦੀ ਚਰਚਾ ਵੀ ਸ਼ੁਰੂ ਕਰ ਰਹੇ ਹਨ ਓੁਹਨਾ ਆਖਿਆ ਕਿ ਬਾਬੂ ਗਰਗ ਨੂੰ ਪਾਰਟੀ ਹਾਈਕਮਾਡ ਵਲੋ ਮਿਲੀ ਇਸ ਜੁੰਮੇਵਾਰੀ ਨੂੰ ਓੁਹ ਬਾ ਖੂਬੀ ਨਿਭਾਓੁਣਗੇ ਤੇ ਇਸ ਨਾਲ ਹਲਕੇ ਦੇ ਵਰਕਰਾਂ ਵਿੱਚ ਵੀ ਭਾਰੀ ਓੁਤਸ਼ਾਹ ਅਤੇ ਖੂਸ਼ੀ ਦਾ ਮਾਹੋਲ ਬਣਿਆ ਹੋਇਆ ਹੈ। ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਵਧਾਈਆ ਦੇਣ ਵਾਲਿਆਂ ਵਿੱਚ ਕੁਲਵੰਤ ਸਿੰਘ ਜੋਲੀਆ ਸਾਬਕਾ ਚੇਅਰਮੈਨ .ਰਵਜਿੰਦਰ ਸਿੰਘ ਰਵੀ ਕਾਕੜਾ ਸਾਬਕਾ ਚੇਅਰਮੈਨ .ਗੁਰਵਿੰਦਰ ਸਿੰਘ ਸੱਗੂ ਅੈਮ ਸੀ ਸ੍ਰੋਮਣੀ ਅਕਾਲੀ ਦਲ ਵਾਰਡ ਨੂੰ 6 ਭਵਾਨੀਗੜ. ਹਨੀ ਕਾਸਲ. ਰਾਜਿੰਦਰ ਸਿੰਘ ਰਾਜੂ. ਦਪਿੰਦਰ ਸਿੰਘ ਦੀਪੀ. ਗੁਰਸੇਵਕ ਸਿੰਘ ਰੋਕੀ. ਜੋਗਾ ਸਿੰਘ ਫੱਗੂਵਾਲਾ. ਭੋਲਾ ਬਾਲਦ ਕੋਠੀ. ਜਗਤਾਰ ਸਿੰਘ ਖਟੜਾ. ਜਗਤਾਰ ਸਿੰਘ .ਪ੍ਰੇਮ ਚੰਦ ਗਰਗ ਸਾਬਕਾ ਪ੍ਰਧਾਨ ਨਗਰ ਕੋਸਲ ਭਵਾਨੀਗੜ ਨੇ ਵੀ ਖੁਸੀ ਦਾ ਪ੍ਰਗਟਾਵਾ ਕੀਤਾ ਅਤੇ ਬਾਬੂ ਗਰਗ ਨੂੰ ਮਿਲੀ ਜੁੰਮੇਵਾਰੀ ਦੀਆਂ ਵਧਾਈਆ ਦਿੱਤੀਆਂ ।