ਭਵਾਨੀਗੜ੍ਹ 19ਮਾਰਚ (ਗੁਰਵਿੰਦਰ ਸਿੰਘ ) ਅੱਜ ਭਵਾਨੀਗੜ੍ਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜਥੇਬੰਦੀ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਖੇਤਾਂ ਦੀ ਮੋਟਰਾਂ ਦੀ ਲਾਈਟ ਲਗਾਤਾਰ ਚੱਲਣੀ ਚਾਹੀਦੀ ਹੈ।ਕਿਉਂਕਿ ਵਾਰ ਵਾਰ ਇਨ੍ਹਾਂ ਵੱਲੋਂ ਕੱਟ ਲਗਾਏ ਜਾਂਦੇ ਹਨ । ਕਿਸਾਨਾਂ ਨੂੰ ਬਹੁਤ ਸਮੱਸਿਆਵਾਂ ਆਉਂਦੀਆਂ ਹਨ। ਫਸਲ ਪੱਕਣ ਤੇ ਨੇੜੇ ਆਈ ਹੋਈ ਹੈ ਕਣਕ ਦਾ ਆਖ਼ਰੀ ਪਾਣੀ ਕਿਉਂਕਿ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਕਟ ਬਾਰ ਬਾਰ ਲਗਾਏ ਜਾਂਦੇ ਨੇ ਇਕ ਦੋ ਘੰਟੇ ਹੀ ਬਿਜਲੀ ਮੋਟਰਾਂ ਦੀ ਛੱਡੀ ਜਾਂਦੀ ਹੈ ।ਉਧਰ ਜਦੋਂ ਐੱਸਡੀਓ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਖੇਤਾਂ ਦੀਆਂ ਮੋਟਰਾਂ ਦੀ ਸਪਲਾਈ ਕਿਸਾਨ ਲਗਾਤਾਰ ਮੰਗ ਕਰਦੇ ਹਨ ।ਪਰ ਅਸੀਂ ਮਹਿਕਮੇ ਨੂੰ ਅੱਗੇ ਲਿਖ ਕੇ ਭੇਜ ਚੁੱਕੇ ਹਾਂ । ਇਸ ਮੌਕੇ ਤੇ ਆਲੋਅਰਖ ਦੇ ਇਕਾਈ ਪ੍ਰਧਾਨ ਗੁਰਦੇਵ ਸਿੰਘ ,ਮੀਤ ਪ੍ਰਧਾਨ ਕਸ਼ਮੀਰ ਸਿੰਘ ਆਲੋਅਰਖ, ਜੋਗਿੰਦਰ ਸਿੰਘ ਕੈਸ਼ੀਅਰ ,ਜੀਤ ਸਿੰਘ ,ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਫੌਜੀ ,ਆਦਿ ਕਿਸਾਨ ਹਾਜ਼ਰ ਸਨ ॥