ਆਮ ਨੋਜਵਾਨਾ ਨੂੰ ਛੱਡ ਕਾਕਿਆ ਨੂੰ ਅੋਹੇਦਾਰੀਆ ਮਿਲਣ ਤੇ ਓੁਠੇ ਸਵਾਲ
ਕੰਮ ਕਰਨ ਵਾਲੇ ਨੋਜਵਾਨਾ ਨੂੰ ਹੀ ਮਿਲਣ ਜੁੰਮੇਵਾਰੀਆ:ਆਚਲ ਗਰਗ

ਭਵਾਨੀਗੜ (ਗੁਰਵਿੰਦਰ ਸਿੰਘ) ਭਵਾਨੀਗੜ੍ਹ ਵਿੱਚ ਯੂਥ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਵਿਧਾਨ ਸਭਾ ਚੋਣਾਂ ਬਾਰੇ ਤੇ ਯੂਥ ਆਗੂਆਂ ਦੀ ਕੀਤੀ ਜਾਂਦੀ ਅਣਦੇਖੀ ਬਾਰੇ ਚਰਚਾ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਯੂਥ ਆਗੂ ਸ਼੍ਰੀ ਆਂਚਲ ਗਰਗ ਨੇ ਕਿਹਾ ਕਿ ਯੂਥ ਦਾ ਹਰ ਕਿਸਮ ਦੀਆਂ ਚੋਣਾਂ ਚ ਇੱਕ ਅਹਿਮ ਰੋਲ ਹੁੰਦਾ ਹੈ ਚਾਹੇ ਉਹ ਨਗਰ ਕੌਂਸਲ ਦੀਆਂ ਚੋਣਾਂ ਹੋਣ ਚਾਹੇ ਉਹ ਵਿਧਾਨ ਸਭਾ ਯਾਂ ਲੋਕ ਸਭਾ ਚੋਣਾਂ ਹੋਣ ਤੇ ਚਾਹੇ ਪੰਚਾਇਤੀ ਚੋਣਾਂ ਹੀ ਕਿਓਂ ਨਾ ਹੋਣ। ਉਹਨਾਂ ਕਿਹਾ ਕਿ ਹਰ ਵੇਲੇ ਨੌਜਵਾਨ ਸਰਕਾਰ ਬਨਾਉਣ ਲਈ ਦਿਨ ਰਾਤ ਇੱਕ ਕਰਦੇ ਹਨ ਤੇ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ ਪਰ ਫੇਰ ਵੀ ਨੌਜਵਾਨਾਂ ਨੂੰ ਪਿੱਛੇ ਰੱਖਿਆ ਜਾਂਦਾ ਹੈ ਤੇ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਜਾਂਦੀ। ਹਰ ਪਾਰਟੀ ਨੂੰ ਚਾਹੀਦਾ ਹੈ ਕੇ ਆਮ ਘਰਾਂ ਦੇ ਤੇ ਮਿਹਨਤੀ ਨੌਜਵਾਨ ਵਰਕਰਾਂ ਨੂੰ ਵਿਸ਼ੇਸ਼ ਜਗ੍ਹਾ ਦਿੱਤੀ ਜਾਵੇ ਤੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਯਾਂ ਵਿਤਕਰਾ ਨਾ ਕੀਤਾ ਜਾਵੇ। ਗਰਗ ਨੇ ਕਿਹਾ ਕਿ ਚੋਣਾਂ ਵੇਲੇ ਯੂਥ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਯੂਥ ਤੋਂ ਬਿਨਾਂ ਕੋਈ ਪਾਰਟੀ ਆਪਣਾ ਇੱਕ ਉਮੀਦਵਾਰ ਵੀ ਨਹੀਂ ਜਿੱਤਾ ਸਕਦੀ ਸਰਕਾਰ ਬਣਾਉਣੀ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਕਰਕੇ ਹਰ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਯੂਥ ਨੂੰ ਵੀ ਅਹਿਮੀਅਤ ਦਵੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਕਿਉਂਕਿ ਹਰ ਪਾਰਟੀ ਨਾਲ ਯੂਥ ਦੀ ਇੱਕ ਟੀਮ ਹੁੰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਬ ਤਿਆਰ ਹਾਂ ਤੇ ਸਾਡੇ ਸਾਰੇ ਮਿਹਨਤੀ ਵਰਕਰ ਸੰਗਰੂਰ ਹਲਕੇ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ ਤੇ ਅੱਗੇ ਹੋਣ ਜਾ ਰਹੀਆਂ ਚੋਣਾਂ ਲਈ ਸਾਡੀ ਯੂਥ ਟੀਮ ਬਹੁਤ ਵਧੀਆ ਢੰਗ ਨਾਲ ਕੰਮ ਕਰੇਗੀ।