ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਸਥਾਨਕ ਫੱਗੂਵਾਲਾ ਕੈਂਚੀਆ ਵਿਖੇ ਸਥਿਤ ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਵਿਖੇ ਟੀ ਬੀ ਡੇ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਦੁਆਰਾ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਤੌਰ ਤੇ ਵਿੱਦਿਆਰਥੀਆਂ ਨੂੰ ਭਾਸ਼ਣ ਦਿੰਦੇ ਹੋਏ ਡਾ ਖਾਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਅਸੀ ਟੀ ਬੀ ਦੇ ਵਿਨਾਸ਼ਾਕਾਰੀ ਸਿਹਤ, ਅਤੇ ਸਮਾਜਿਕ ਅਤੇ ਆਰਥਿਕ ਨਤੀਜਿਆਂ ਬਾਰੇ ਵਿਦਆਰਥੀਆ ਨੂੰ ਜਾਗਰੂਕ ਕਰਵਾਇਆ ਗਿਆ। ਇਸ ਲਈ ਅਸੀ ਵਿਸ਼ਵ ਟੀਬੀ ਦੇ ਮਹਾਮਾਰੀ ਨੂੰ ਖਤਮ ਕਰਨ ਦੀਆ ਕੋਸਿਸ਼ਾ ਅੱਗੇ ਵਧਾਉਣ ਲਈ 24 ਮਾਰਚ ਨੂੰ ਵਿਸ਼ਵ ਟੀ ਬੀ ਦਿਵਸ ਮਨਾਉਦੇ ਹਾਂ ਕਿ ਕਿਸ ਤਰ੍ਹਾਂ ਇਕ ਚੰਗੀ ਜੀਵਨ ਸ਼ੈਲੀ ਸਾਨੂੰ ਅਨੇਕ ਪ੍ਕਾਰ ਦੀ ਬਿਮਾਰੀਆਂ ਤੋਂ ਦੂਰ ਰੱਖਦ ਸਕਦੇ ਹਾ ਉਨਾਂ ਨੇ WHO ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਤੇ ਚਾਨਣਾ ਪਾਇਆ। ਪ੍ਰਿੰਸੀਪਲ ਡਾ ਸਿਰਾਜੂਨਬੀ ਜਾਫਰੀ ਨੇ ਵੱਖ ਵੱਖ ਤਰਾਂ ਦੇ ਹੋਣ ਵਾਲੇ ਮਾਨਸਿਕ ਤਣਾਉ ਤੋਂ ਉੱਪਰ ਉਠ ਕੇ ਜਿਊਣ ਦੇ ਤਰੀਕੇ ਦੱਸੇ ਵਿੱਦਿਆਰਥੀਆ ਨੇ ਅਲੱਗ ਅਲੱਗ ਪ੍ਕਾਰ ਦੀਆਂ ਬਿਮਾਰੀਆਂ ਦੇ ਲੱਛਣ ਅਤੇ ਬਚਾਅ ਪੋਸਟਰਾਂ ਅਤੇ ਸਕਿੱਟਾ ਰਾਹੀਂ ਪੇਸ਼ ਕੀਤੇ। ਡਾ ਸਿਰਾਜੂਨਬੀ ਜਾਫਰੀ ਜੀ ਨੇ ਇਸ ਮੌਕੇ ਆਏ ਹੋਏ ਸਾਰੇ ਵਿੱਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ।
ਟੀ ਬੀ ਸਬੰਧੀ ਵਿਦਿਆਰਥੀਆਂ ਨਾਲ ਵਿਚਾਰ ਸਾਝੇ ਕਰਦੇ ਡਾ ਖਾਨ ।