ਭਵਾਨੀਗੜ੍ਹ (ਗੁਰਵਿੰਦਰ ਸਿੰਘ ਰੋਮੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ੁਰੂ ਕੀਤੇ ਮਹਾਨ ਨਗਰ ਕੀਰਤਨ ਦਾ ਅੱਜ ਸਥਾਨਕ ਸ਼ਹਿਰ ਵਿਖੇ ਪਹੁੰਚਣ ’ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਦੇ ਨਾਲ ਹੀ ਸਥਾਨਕ ਸਬ ਡਿਵੀਜ਼ਨ ਦੇ ਡੀ. ਐੱਸ. ਪੀ. ਸੁਖਰਾਜ ਸਿੰਘ ਘੁੰਮਣ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਰੁਮਾਲਾ ਸਾਹਿਬ ਭੇਟ ਕੀਤਾ। ਇਸ ਮੋਕੇ ਬਾਬੂ ਪ੍ਰਕਾਸ ਚੰਦ ਗਰਗ ਨੇ ਸਾਥੀਆਂ ਸਮੇਤ ਨਗਰ ਕੀਰਤਨ ਦਾ ਸੁਆਗਤ ਕੀਤਾ ਅਤੇ ਪੱਤਰਕਾਰਾ ਨੂੰ ਇਸ ਨਗਰ ਕੀਰਤਨ ਦੇ ਰੂਟ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਸਾਹਿਬ ਵਲੋ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਵੀ ਕੀਤੀ। ਇਸ ਮੋਕੇ SGPC ਮੈਬਰ ਭੁਪਿੰਦਰ ਸਿੰਘ ਭਲਵਾਨ. ਮੈਨੇਜਰ ਸਾਹਬ ਗੁਰੂਦੁਆਰਾ ਪਾਤਸ਼ਾਹੀ ਨੋਵੀ ਭਵਾਨੀਗੜ.ਜੋਗਾ ਸਿੰਘ ਫੱਗੂਵਾਲਾ.ਬਲਵਿੰਦਰ ਸਿੰਘ ਘਾਬਦੀਆ.ਹਰਵਿੰਦਰ ਸਿੰਘ ਕਾਲੜਾ. ਜਥੇਦਾਰ ਹਰਦੇਵ ਸਿੰਘ ਕਾਲਾਝਾੜ.ਪਰਤਾਪ ਢਿਲੋ.ਮਨਦੀਪ ਸਿੰਘ ਦੀਪੀ.ਗੁਰਵਿੰਦਰ ਸਿੰਘ ਸੱਗੂ ਕੋਸਲਰ ਅਤੇ ਸੂਬਾ ਸਕੱਤਰ ਬੀਸੀ ਵਿੰਗ ਸ਼੍ਰੋਮਣੀ ਅਕਾਲੀਦਲ.ਮੰਗਲ ਸ਼ਰਮਾ . ਜਗਤਾਰ ਸਿੰਘ M.C. ਪ੍ਰੇਮ ਚੰਦ ਗਰਗ ਸਾਬਕਾ ਪ੍ਰਧਾਨ ਨਗਰ ਕੋਸਲ ਭਵਾਨੀਗੜ ਤੋ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਵੀ ਮੋਜੂਦ ਰਹੀਆਂ । ਇਸ ਮੋਕੇ ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ਤੇ ਸਵਾਗਤ ਵੀ ਕੀਤਾ ਗਿਆ । ਥਾਣਾ ਭਵਾਨੀਗੜ ਵਿਖੇ ਪੁੱਜਣ ਤੇ ਭਵਾਨੀਗੜ ਦੇ ਥਾਣਾ ਮੁੱਖੀ ਗੁਰਦੀਪ ਸਿੰਘ ਸੰਧੂ ਤੇ ਸਮੂਹ ਮੁਲਾਜਮਾ ਵਲੋ ਪੰਜ ਪਿਆਰਿਆਂ ਨੂੰ ਸਿਰੋਪਾ ਭੇਟ ਕਰਕੇ ਨਗਰ ਕੀਰਤਨ ਦਾ ਸੁਆਗਤ ਕੀਤਾ ਗਿਆ । ਇਸ ਮੋਕੇ ਤੇਜਾ ਸਿੰਘ ਕਮਾਲਪੁਰ ਅਤੇ ਅੰਮ੍ਰਿਤਸਰ ਸਾਹਿਬ ਤੋ ਆਏ ਸਿੰਘ ਸਾਹਬ ਨੇ DSP ਸੁਖਰਾਜ ਸਿੰਘ ਘੁੰਮਣ ਅਤੇ ਥਾਣਾ ਭਵਾਨੀਗੜ ਦੇ ਮੁੱਖੀ ਗੁਰਦੀਪ ਸਿੰਘ ਸ਼ੰਧੂ ਨੂੰ ਸਿਰੋਪੇ ਨਾਲ ਨਿਵਾਜਿਆ ਗਿਆ ।