ਭਵਾਨੀਗੜ੍ਹ (ਗੁਰਵਿੰਦਰ ਸਿੰਘ ਰੋਮੀ) : ਸਥਾਨਕ ਸ਼ਹਿਰ ਅਤੇ ਇਲਾਕੇ ਚ ਰੰਗਾਂ ਦਾ ਪਵਿੱਤਰ ਤਿਉਹਾਰ ਹੋਲੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਮੌਕੇ ਬੱਚਿਆਂ ਅਤੇ ਕੁੱਝ ਕੁ ਨੋਜਵਾਨਾਂ ਚ ਉਤਸ਼ਾਹ ਦੇਖਣ ਨੂੰ ਮਿਲਿਆ। ਅੱਜ ਸਵੇਰ ਤੋਂ ਬੱਚਿਆਂ ਵੱਲੋਂ ਜਿਥੇ ਆਪਣੇ ਗਲੀ ਮੁਹੱਲਿਆਂ ਚ ਆਪਣੇ ਘਰਾਂ ਅੱਗੇ ਪਿਚਕਾਰੀਆਂ ਨਾਲ ਇਕ ਦੂਜੇ ਉਪਰ ਰੰਗ ਪਾ ਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਸੀ, ਉਥੇ ਹੀ ਮੋਟਰਸਾਈਕਲਾਂ, ਸਕੂਟਰੀਆਂ ਅਤੇ ਕਾਰਾਂ ’ਚ ਸਵਾਰ ਹੋਏ ਨੌਜਵਾਨ ਸੜਕਾਂ ਉਪਰ ਗੁਲਾਲ ਉਡਾਉਂਦੇ ਨਜ਼ਰ ਆਏ ਪਰ ਜੋ ਓੁਤਸ਼ਾਹ ਹੁਣ ਤੋ ਪਹਿਲਾਂ ਹੋਲੀ ਮੋਕੇ ਨਜਰ ਆਓੁਦਾ ਸੀ ਓੁਹ ਸ਼ੋਕ ਅਤੇ ਓੁਤਸ਼ਾਹ ਸਹਿਰ ਚੋ ਗਾਇਬ ਰਿਹਾ। ਗੱਲਬਾਤ ਕਰਨ ਤੇ ਕੁੱਝ ਦੁਕਾਨਦਾਰਾ ਨੇ ਦੱਸਿਆ ਕਿ ਪਹਿਲਾਂ ਵਾਲੀ ਗੱਲਬਾਤ ਤਾ ਹੁਣ ਹੈ ਹੀ ਨਹੀ ਓੁਹਨਾ ਦੱਸਿਆ ਕਿ ਰੰਗ ਅਤੇ ਪਿਚਕਾਰੀਆ ਦੀ ਵਿਕਰੀ ਵੀ ਬਹੁਤ ਘੱਟ ਹੋਈ ਹੈ ਤੇ ਬਾਕੀ ਕਰੋਨਾ ਕਾਰਨ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਬਹੁਤੇ ਨੋਜਵਾਨਾ ਨੇ ਰੰਗਾਂ ਤੋ ਦੂਰੀਆ ਬਣਾ ਕੇ ਰੱਖੀਆਂ ਓੁਹਨਾ ਆਖਿਆ ਕਿ ਭਾਵੇਂ ਇਸ ਨੂੰ ਜਾਗਰੂਕਤਾ ਮੰਨ ਲਵੋ ਭਾਵੇ ਕਰੋਨਾ ਦਾ ਡਰ। ਓੁਹਨਾ ਦੱਸਿਆ ਕਿ ਸਹਿਰ ਦਾ ਦੁਕਾਨਦਾਰ ਪਹਿਲਾ ਤਿਓੁਹਾਰਾ ਦਾ ਸੀਜਨ ਲਾਓੁਦੇ ਸਨ ਪਰ ਸਮੇ ਦੀ ਚਾਲ ਨੇ ਸਾਰੇ ਤਿਓੁਹਾਰ ਹੀ ਫਿੱਕੇ ਕਰਕੇ ਰੱਖ ਦਿੱਤੇ ਹਨ ਜਿਸ ਕਾਰਨ ਬਹੁਤੇ ਦੁਕਾਨਦਾਰ ਜਿੱਨਾ ਹੋਲੀ ਦਾ ਸਮਾਨ ਲਿਆਦਾ ਸੀ ਪਰ ਵਿੱਕਰੀ ਨਾ ਮਾਤਰ ਹੋਣ ਕਾਰਨ ਮਾਯੂਸ ਵੀ ਹਨ।