ਅੰਬੇਡਕਰ ਚੇਤਨਾਂ ਮੰਚ ਵਲੋ ਸਨਮਾਨ
ਸਲੈਕਟ ਦਾ ਸਿਹਰਾ ਸਵਿੱਤਰੀ ਬਾਈ ਫੂਲੇ ਨੂੰ - ਕਿਰਨਾ ਰਾਣੀ, ਮਨਦੀਪ ਕੌਰ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਜਿਥੇ ਦੁਨੀਆਂ ਵਿੱਚ ਕੁੜੀਆਂ ਹਰ ਖੇਤਰ ਵਿੱਚ ਬੁਲੰਦ ਹੌਂਸਲੇ ਅਤੇ ਬੁਲੰਦੀਆਂ ਨੂੰ ਛੂਹ ਰਹੀਆਂ ਹਨ ਉਥੇ ਹੀ ਭਵਾਨੀਗੜ੍ਹ ਵਿੱਚ ਉੱਘੇ ਸਮਾਜ ਸੇਵੀ ਸ੍ਰ ਗੁਰਨਾਮ ਸਿੰਘ ਦੀ ਹੋਣਹਾਰ ਬੇਟੀ ਅਤੇ ਨੂੰਹ ਨੇ ਡਾਕਟਰ ਬੀ ਆਰ ਅੰਬੇਡਕਰ ਜੀ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਸੁਪਨਾ ਪੂਰਾ ਕਰਦਿਆਂ ਸਿੱਖਿਆ ਵਿਭਾਗ ਵਿੱਚ ਨੌਕਰੀ ਪ੍ਰਾਪਤ ਕੀਤੀ। ਜ਼ਿਕਰਯੋਗ ਹੈ ਕਿ ਮਨਦੀਪ ਕੌਰ ਨੇ ਅਤੇ ਕਿਰਨਾਂ ਰਾਣੀ ਨੇ ਉਚ ਵਿਦਿਆ ਪ੍ਰਾਪਤ ਕੀਤੀ ਹੋਈ ਹੈ। ਅੱਜ ਅੰਬੇਡਕਰ ਚੇਤਨਾਂ ਮੰਚ ਭਵਾਨੀਗੜ੍ਹ ਵੱਲੋਂ ਮੰਚ ਪ੍ਰਧਾਨ ਚਰਨਾ ਰਾਮ ਲਾਲਕਾ ਦੀ ਅਗਵਾਈ ਹੇਠ ਮੰਚ ਮੈਂਬਰਾਂ ਨੇ ਦੋਵੇਂ ਹੋਣਹਾਰ ਬੇਟੀਆ ਨੂੰ ਭਾਰਤ ਦੀ ਪਹਿਲੀ ਅਧਿਆਪਕਾ ਸਤਿਕਾਰਯੋਗ ਸਵਿੱਤਰੀ ਬਾਈ ਫੂਲੇ ਜੀ ਦੀ ਤਸਵੀਰਾਂ ਨਾਲ ਸਨਮਾਨਿਤ ਕੀਤਾ। ਸਾਰੇ ਹੀ ਮੰਚ ਮੈਂਬਰਾਂ ਨੇ ਦੋਵੇਂ ਬੇਟੀਆਂ ਨੂੰ ਸ਼ੁਭਕਾਮਨਾਵਾਂ ਦੇ ਨਾਲ ਨਾਲ ਹੋਰ ਤਰੱਕੀਆਂ ਕਰਨ ਦਾ ਅਸ਼ੀਰਵਾਦ ਵੀ ਦਿੱਤਾ। ਮੌਕੇ ਤੇ ਬੋਲਦਿਆਂ ਮੰਚ ਪ੍ਰਧਾਨ ਚਰਨਾ ਰਾਮ ਲਾਲਕਾ ਨੇ ਕਿਹਾ ਕਿ ਅੱਜਕਲ੍ਹ ਬੇਟੀਆਂ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਜੋ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ ਉਨਾਂ ਕਿਹਾ ਬਹੁਜਨ ਸਮਾਜ ਦਾ ਕੋਈ ਵੀ ਬੇਟਾ ਜਾ ਬੇਟੀ ਤਰੱਕੀਆਂ, ਸਨਮਾਣਯੋਗ ਕਾਰਜ ਕਰੇਗਾ ਮੰਚ ਵੱਲੋਂ ਸਭ ਨੂੰ ਮਾਣ ਸਨਮਾਨ ਅਤੇ ਸਨਮਾਨਿਤ ਕੀਤਾ ਜਾਵੇਗਾ । ਇਸੇ ਤਰ੍ਹਾ ਦੋਵੇਂ ਬੇਟੀਆਂ ਨੇ ਵੀ ਮੰਚ ਵੱਲੋਂ ਸਨਮਾਨ ਅਤੇ ਅਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਜੋ ਸਾਡੀ ਚੋਣ ਹੋਈ ਹੈ ਇਸ ਦਾ ਅਸਲੀ ਸਿਹਰਾ ਮਾਤਾ ਸਵਿੱਤਰੀ ਬਾਈ ਫੂਲੇ ਜੀ, ਡਾਕਟਰ ਬੀ ਆਰ ਅੰਬੇਡਕਰ ਜੀ ਅਤੇ ਮੇਰੇ ਰੱਬ ਰੂਪੀ ਮਾਤਾ-ਪਿਤਾ ਨੂੰ ਸਮਰਪਿਤ ਹੈ ਜਿਨ੍ਹਾਂ ਦੀ ਬਦੌਲਤ ਮੈ ਇਹ ਮੁਕਾਮ ਹਾਸਲ ਕੀਤਾ । ਦੋਵਾਂ ਨੇ ਪੱਤਰਕਾਰਾਂ ਦੇ ਹਵਾਲੇ ਹਰ ਬੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਭ ਨੂੰ ਸਖ਼ਤ ਮਿਹਨਤ ਅਤੇ ਬੁਲੰਦ ਹੌਂਸਲੇ ਨਾਲ ਅੱਗੇ ਵਧਣਾ ਅਤੇ ਬੁਲੰਦੀਆਂ ਨੂੰ ਛੂਹਣਾ ਚਾਹੀਦਾ ਹੈ ਤਾਂ ਜੋ ਬਹੁਜਨ ਸਮਾਜ ਦੇ ਰਹਿਬਰਾਂ ਦਾ ਸੁਪਣਾ ਪੂਰਾ ਹੋ ਸਕੇ ।ਇਸ ਮੌਕੇ ਮਾਸਟਰ ਚਰਨ ਸਿੰਘ ਚੋਪੜਾ, ਡਾਕਟਰ ਰਾਮਪਾਲ ਸਿੰਘ, ਡਾਕਟਰ ਗੁਰਜੰਟ ਸਿੰਘ, ਡਾਕਟਰ ਗੁਰਚਰਨ ਸਿੰਘ, ਚੰਦ ਸਿੰਘ ਰਾਮਪੁਰਾ, ਕ੍ਰਿਸ਼ਨ ਸਿੰਘ, ਬਹਾਦਰ ਸਿੰਘ ਮਾਲਵਾ, ਧਰਮਪਾਲ ਸਿੰਘ, ਗੁਰਮੀਤ ਸਿੰਘ ਕਾਲਾਝਾੜ, ਹਰਪਾਲ ਸਿੰਘ, ਮਨਜੀਤ ਪਟਵਾਰੀ, ਗੁਰਤੇਜ ਕਦਰਾਬਾਦ, ਅਮਨ ਸਟੂਡਿਓ, ਜਸਵਿੰਦਰ ਸਿੰਘ ਚੋਪੜਾ ਮੰਚ ਮੈਂਬਰਾਂ ਨੇ ਵੀ ਪ੍ਰੀਵਾਰ ਨੂੰ ਸ਼ੁਭਕਾਮਨਾਵਾਂ ਅਤੇ ਅਪਣੇ ਵਿਚਾਰ ਸਾਂਝੇ ਕੀਤੇ । ਮੰਚ ਤੋਂ ਇਲਾਵਾ ਬਲਕਾਰ ਸਿੰਘ, ਕਮਲਜੀਤ ਸਿੰਘ, ਸੁੰਦਰ ਸਿੰਘ, ਨੇ ਵੀ ਪ੍ਰੀਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।