ਵਾਰਡ ਨੰਬਰ 6 ਚ LED ਲਾਇਟਾ ਕੋਸਲਰ ਸੱਗੂ ਨੇ ਕੋਲ ਖੜ ਕੇ ਲਵਾਈਆ
ਪੁਰੀ ਜੁੰਮੇਵਾਰੀ ਨਾਲ ਕੋਲ ਖੜ ਕੇ ਕਰਵਾਵਾਗਾ ਹੋਣ ਵਾਲੇ ਕੰਮ : ਸੱਗੂ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਭਾਵੇ ਕਿ ਸਹਿਰ ਵਿੱਚ ਕੋਸਲ ਚੋਣਾਂ ਹੋਈਆਂ ਨੂੰ ਕਾਫੀ ਸਮਾ ਗੁਜਰ ਚੁੱਕਾ ਹੈ ਤੇ ਡੀਸੀ ਸੰਗਰੂਰ ਵਲੋ ਸਹਿਰ ਦੀ ਨਗਰ ਕੋਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਹੁਕਮ ਵੀ ਜਾਰੀ ਹੋ ਚੁੱਕੇ ਹਨ ਓੁਥੇ ਹੀ ਸਮਾਜ ਸੇਵਾ ਦੀ ਤਾਘ ਰੱਖਣ ਵਾਲੇ ਨੋਜਵਾਨ ਆਗੂ ਆਪਣੇ ਵਾਰਡਾ ਦੇ ਹੋਣ ਵਾਲੇ ਕੰਮਾ ਦਾ ਜਾਇਜਾ ਲੈਦੇ ਵੀ ਦੇਖੇ ਜਾ ਰਹੇ ਨੇ ਜਿਸ ਦੇ ਚਲਦਿਆਂ ਪਿਛਲੇ ਦਿਨਾਂ ਤੋ ਭਵਾਨੀਗੜ੍ ਸ਼ਹਿਰ ਦੇ ਵਾਰਡ ਨੰਬਰ 6 ਤੋ ਸ਼੍ਰੋਮਣੀ ਅਕਾਲੀ ਦਲ ਦੇ ਇੱਕੋ ਇੱਕ ਜੇਤੂ ਕੋਸਲਰ ਗੁਰਵਿੰਦਰ ਸਿੰਘ ਸੱਗੂ ਵਲੋ ਸਾਰੇ ਵਾਰਡ ਦੀਆਂ ਸਟਰੀਟ ਲਾਇਟਾ ਦਾ ਜਾਇਜਾ ਲਿਆ ਗਿਆ ਅਤੇ ਹੁਣ ਓੁਹਨਾ ਸਾਰੀਆਂ ਹੀ ਸਟਰੀਟ ਲਾਇਟਾ ਨਿਰਵਿਘਨ ਚਲਾਓੁਣ ਲਈ ਖੁਦ ਕੋਲ ਖੜ ਕੇ ਕੰਮ ਕਰਵਾਓੁਣਾ ਸ਼ੁਰੂ ਕਰ ਦਿੱਤਾ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਅੱਜ ਗੁਰਵਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਓੁਹ ਬਿਨਾ ਕਿਸੇ ਭੇਦ ਭਾਵ ਦੇ ਵਾਰਡ ਦਾ ਹੋਣ ਵਾਲਾ ਕੋਈ ਵੀ ਕੰਮ ਜਿਸ ਨੂੰ ਓੁਹ ਕਰ ਸਕਣ ਦੇ ਸਮਰੱਥ ਹੋਣਗੇ ਨੂੰ ਓੁਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਗੇ ।ਓੁਹਨਾ ਵਾਰਡ ਦੇ ਸਮੂਹ ਲੋਕਾ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਯਾ ਭੈਣ ਇਹ ਨਾ ਸੋਚੇ ਕਿ ਵੋਟਾਂ ਵੇਲੇ ਓੁਹ ਕਿਸੇ ਹੋਰ ਓੁਮੀਦਵਾਰ ਨਾਲ ਸਨ ਤੇ ਓੁਹ ਆਪਣੇ ਕੰਮ ਲਈ ਸਿਰਫ ਇਸੇ ਗੱਲ ਨੂੰ ਲੈਕੇ ਓੁਹਨਾ ਕੋਲ ਪਹੁੱਚਣ ਓੁਹਨਾ ਆਖਿਆ ਕਿ ਗੁਰਵਿੰਦਰ ਸਿੰਘ ਸੱਗੂ ਦੇ ਦਰਵਾਜੇ ਵਾਰਡ ਦੇ ਹਰ ਭੈਣ ਭਰਾਵਾਂ ਲਈ ਖੁੱਲੇ ਹਨ ਤੇ ਬਿਨਾ ਕਿਸੇ ਭੇਦ ਭਾਵ ਦੇ ਸਾਰੇ ਵਾਰਡ ਵਾਸੀਆਂ ਦੇ ਜਾਇਜ ਅਤੇ ਹੋਣ ਵਾਲੇ ਕੰਮਾਂ ਲਈ ਓੁਹ ਤਤਪਰ ਰਹਿਣਗੇ । ਗੁਰਵਿੰਦਰ ਸੱਗੂ ਨੇ ਦੱਸਿਆ ਕਿ ਵਾਰਡ ਨੰਬਰ 6 ਵਿੱਚ ਤਕਰੀਬਨ ਸੋ LED ਲੱਗ ਜਾਣਗੀਆ ਓੁਹਨਾ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਹ ਅੇਲਈਡੀ ਸਿਰਫ ਖੰਬਿਆ ਤੇ ਹੀ ਲੱਗਣਗੀਆ।
ਵਾਰਡ ਨੰਬਰ 6 ਵਿੱਚ ਨਵੀਆਂ ਸਟਰੀਟ ਲਾਇਟਾ ਲਵਾਓੁਦੇ ਕੋਸਲਰ ਗੁਰਵਿੰਦਰ ਸਿੰਘ ਸੱਗੂ