ਭਵਾਨੀਗੜ੍ਹ 3 ਅਪ੍ਰੈਲ (ਗੁਰਵਿੰਦਰ ਸਿੰਘ ਰੋਮੀ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵਕ ਡਾ.ਗੁਨਿੰਦਰਜੀਤ ਮਿੰਕੂ ਜਵੰਧਾ ਚੇਅਰਮੈਨ ਭਾਈ ਗੁਰਦਾਸ ਕਾਲਜ ਬਲੂ ਇਲਾਕੇ ਵਿੱਚ ਸਮਾਜ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ। ਇਸ ਮੁਹਿੰਮ ਤਹਿਤ ਡਾ ਗੁਰਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਪਿੰਡ ਨਰੈਣਗੜ੍ ਵਿਖੇ ਖੋਲੇ ਫਰੀ ਸਿਲਾਈ ਸੈਟਰ ਵਿੱਚ 5 ਲੋੜਵੰਦ ਲੜਕੀਆ ਨੂੰ ਸਿਲਾਈ ਮਸੀਨਾਂ ਵੰਡੀਆ। ਪਿੰਡ ਵਾਸੀਆਂ ਨੇ ਸਮਾਜ ਸੇਵਕ ਮਿੰਕੂ ਜਵੰਧਾ ਦੇ ਸ਼ਲਾਘਾਯੋਗ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਉਹਨਾ ਨਾਲ ਗੁਰਪੀ੍ਤ ਲਾਰਾ ਬਲਿਆਲ ,ਰੂਪੀ ਸੰਗਰੂਰ, ਜੱਗਸੀਰ ਪ੍ਧਾਨ ਬਾਲਮਿਕ ਕਮੇਟੀ ,ਸੰਤੂ ਸਿੰਘ ਤੋ ਇਲਾਵਾ ਸਮੂਹ ਕਮੇਟੀ ਮੈਬਰ ਤੇ ਵੱਡੀ ਗਿਣਤੀ ਚ ਅੋਰਤਾ ਸਾਮਿਲ ਸਨ।
ਨਰੈਣਗੜ ਚ ਸਿਲਾਈ ਮਸ਼ੀਨਾ ਵੰਡਣ ਮੋਕੇ ਮਿੰਕੂ ਜਵੰਧਾ ਤੇ ਬੀਬੀਆ