ਭਵਾਨੀਗੜ੍ਹ (ਗੁਰਵਿੰਦਰ ਸਿੰਘ) ਥਾਣਾ ਭਵਾਨੀਗਡ਼੍ਹ ਵਿਖੇ ਸੀ.ਆਈ.ਡੀ ਵਿੰਗ ਦੇ ਇੰਚਾਰਜ ਐੱਸ ਆਈ ਪ੍ਰੀਤਮ ਸਿੰਘ ਜੋ ਲੰਬੇ ਸਮੇਂ ਤੋਂ ਸੀ.ਆਈ.ਡੀ ਵਿਚ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇੰਸਪੈਕਟਰ ਰੈਂਕ ਦੇ ਕੇ ਤਰੱਕੀਯਾਬ ਕੀਤਾ ਗਿਆ ਹੈ । ਇਸ ਮੌਕੇ ਵਿੰਗ ਦੇ ਡੀਐੱਸਪੀ ਸੰਗਰੂਰ ਚਰਨਪਾਲ ਸਿੰਘ ਮਾਂਗਟ ਅਤੇ ਇੰਸਪੈਕਟਰ ਰਾਜਵੰਤ ਸਿੰਘ ਨੇ ਇੰਸਪੈਕਟਰ ਪ੍ਰੀਤਮ ਸਿੰਘ ਨੂੰ ਤਰੱਕੀ ਦੇ ਸਟਾਰ ਲਏ ਇਸ ਸਮੇਂ ਵਿਭਾਗ ਦੇ ਰਾਜੇਸ਼ ਸ਼ੌਰੀ ਪ੍ਰੀਤਮ ਸਿੰਘ ਗੁਰਾਇਆ (ਦੋਵੇਂ ਇੰਸਪੈਕਟਰ) ਚਰਨਜੀਤ ਸਿੰਘ ਰੀਡਰ, ਸਮੇਤ ਗੁਰਵਿੰਦਰ ਸਿੰਘ, ਲਖਵੀਰ ਸਿੰਘ, ਤੇ ਰਵਿੰਦਰ ਸਿੰਘ ਵੀ ਹਾਜ਼ਰ ਸਨ ।