ਗਓੂਵੰਸ਼ ਨਾਲ ਭਰੇ ਕੈਟਰ ਨੂੰ ਕੀਤਾ ਕਾਬੂ
11 ਬਾਲਦਾ ਨੂੰ ਕਰਾਇਆ ਅਜਾਦ

ਭਵਾਨੀਗੜ੍ਹ, (ਗੁਰਵਿੰਦਰ ਸਿੰਘ ) ਗਊ ਰਕਸ਼ਾ ਦੱਲ ਪੰਜਾਬ ਅਤੇ ਸਿਵ ਸੈਨਾ ਦੇ ਆਗੂਆਂ ਵੱਲੋਂ ਬੀਤੀ ਰਾਤ ਨੇੜਲੇ ਪਿੰਡ ਮੁਨਸ਼ੀਵਾਲਾ ਤੋਂ ਗਊਵੰਸ ਨਾਲ ਭਰੇ ਇਕ ਕੈਂਟਰ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰੀਸ ਸਿੰਗਲਾ ਕਾਰਜਕਾਰੀ ਪ੍ਰਧਾਨ ਪੰਜਾਬ ਸਿਵ ਸੈਨਾ ਬਾਲ ਠਾਕਰੇ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਨੂੰ ਗਊ ਰਕਸ਼ਾ ਦਲ ਦੇ ਉਪ ਪ੍ਰਧਾਨ ਵਿਕਾਸ ਕੰਬੋਜ ਪਟਿਆਲਾ ਅਤੇ ਜੈ ਬਤਰਾ ਨੇ ਸੂਚਨਾਂ ਦਿੱਤੀ ਕਿ ਭਵਾਨੀਗੜ੍ਹ ਨੇੜਲੇ ਪਿੰਡ ਕਾਕੜਾ ਵਿਖੇ ਰਾਜੂ ਪੁੱਤਰ ਨਿਹਾਲ ਸਿੰਘ ਵਾਸੀ ਰਾਜ ਨਗਰ ਟੋਹਾਣਾ ਅਤੇ ਗੋਪਾਲ ਪੁੱਤਰ ਪ੍ਰਕਾਸ਼ ਵਾਸੀ ਚਨਗਰਾ ਰੋਡ ਪਾਤੜਾ ਕਥਿਤ ਤੌਰ ’ਤੇ ਦੋਵੇ ਪਿੰਡਾਂ ’ਚੋਂ ਬਾਲਦ ਇਕੱਠੇ ਕਰਕੇ ਕੱਟਣ ਲਈ ਯੂ.ਪੀ ਭੇਜਣ ਲਈ ਇਕ ਕੈਂਟਰ ’ਚ ਲੱਦ ਕੇ ਲਿਜਾ ਰਿਹੇ ਹਨ। ਤਾਂ ਮੈਂ ਆਪਣੀ ਸਰਕਾਰੀ ਜਿਪਸੀ ਲੈ ਕੇ ਜਦੋਂ ਆਪਣੇ ਗੰਨਮੇਨ ਨਾਲ ਚੰਨੋਂ ਪੁਹਚਿਆ ਤਾਂ ਸਾਨੂੰ ਚੰਨੋਂ ਨੇੜੇ ਉਕਤ ਕੈਂਟਰ ਸਾਨੂੰ ਕਰਾਜ ਕਰਕੇ ਪਟਿਆਲਾ ਵੱਲ ਜਾਂਦਾ ਦਿਖਾਈ ਦਿੱਤਾ। ਅਸੀਂ ਇਸ ਦਾ ਪਿੱਛਾ ਕੀਤਾ ਪਰ ਇਸ ਦੇ ਚਾਲਕ ਨੇ ਸਾਨੂੰ ਸਾਈਡ ਨਹੀਂ ਦਿੱਤੀ ਅਤੇ ਇਹ ਕੈਂਟਰ ਚਾਲਕ ਨੇ ਪਟਿਆਲਾ ਏਰੀਆਂ ਯੂਨੀਵਰਸਿਟੀ ਪਟਿਆਲਾ ਦੇ ਪੁਲ ਤੋਂ ਨੀਚੇ ਤੋਂ ਯੂ-ਟਰਨ ਲੈ ਕੇ ਕੈਂਟਰ ਨੂੰ ਵਾਪਸ ਭਵਾਨੀਗੜ੍ਹ ਵੱਲ ਨੂੰ ਮੋੜ ਲਿਆ ਅਤੇ ਜਦੋਂ ਅਸੀਂ ਇਨ੍ਹਾਂ ਨੂੰ ਰੋਕਣ ਲਈ ਇਸ ਕੈਂਟਰ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਸਾਡੀ ਗੱਡੀ ਨੂੰ ਸਾਇਡ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਅਸੀਂ ਇਸ ਨੂੰ ਪਿੰਡ ਮੁਨਸ਼ੀਵਾਲਾ ਵਿਖੇ ਆ ਕੇ ਘੇਰ ਲਿਆ।