ਰੋਟਰੀ ਕਲੱਬ ਭਵਾਨੀਗੜ੍ਹ ਨੇ ਕੋਵਿਡ 19 ਵੈਕਸੀਨ ਦਾ ਮੁਫ਼ਤ ਕੈਪ ਲਗਾਇਆ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਕਲੱਬ ਭਵਾਨੀਗੜ੍ਹ(ਸਿਟੀ)ਵੱਲੋਂ ਪ੍ਰਸਾਸ਼ਨ ਦੇ ਸਹਿਯੋਗ ਦੇ ਨਾਲ ਧਰਮਵੀਰ ਗਰਗ ,ਪੀ ਡੀ ਜੀ ਦੀ ਅਗਵਾਈ ਵਿਚ ਕੋਵਿਡ 19 ਵੈਕਸੀਨੇਸ਼ਨ ਕੈਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(Boys) ਭਵਾਨੀਗੜ੍ਹ ਵਿਖੇ ਲਗਾਇਆ ਗਿਆ ਇਸ ਕੈਂਪ ਵਿਚ ਸ੍ਰ ਕਰਮਜੀਤ ਸਿੰਘ ਐਸ ਡੀ ਐਮ ਭਵਾਨੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਪੀ ਡੀ ਜੀ ਧਰਮਵੀਰ ਗਰਗ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਇਸ ਵੈਕਸੀਨ ਸਬੰਧੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਸ ਵੈਕਸੀਨ ਨਾਲ ਕਿਸੇ ਵੀ ਕਿਸਮ ਦਾ ਸਾਈਡ ਇਫੈਕਟ ਨਹੀਂ ਹੈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਵੈਕਸੀਨ ਲਗਵਾ ਕੇ ਕਰ
ਨਾ ਵਿਰੁੱਧ ਲੜਾਈ ਨੂੰ ਜਿੱਤਿਆ ਜਾਵੇ ਇਸ ਮੌਕੇ ਪ੍ਰਧਾਨ ਅਨਿਲ ਕਾਂਸਲ ਅਤੇ ਸਕੱਤਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਪੂਰਾ ਦੇਸ਼ ਕਰੋਨਾ ਦੀ ਭਿਆਨਕ ਮਹਾਮਾਰੀ ਨਾਲ ਜੂਝ ਰਿਹਾ ਹੈ ਜਿਸ ਨੂੰ ਠੱਲ੍ਹ ਪਾਉਣ ਲਈ ਕੋਵਿਡ19 ਦੀ ਵੈਕਸੀਨ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਸਫਲਤਾ ਪੂਰਵਕ ਰਿਹਾ ਹੈ ਅਤੇ ਇਸ ਕੈਂਪ ਵਿਚ 130 ਲੋਕਾਂ ਨੇ ਕੋਵਿਡ ਵੈਕਸੀਨ ਦਾ ਟੀਕਾ ਲਗਵਾ ਕੇ ਵਧੀਆ ਸੁਰੂਆਤ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹਰ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ ਇਸ ਮੌਕੇ ਪ੍ਰਾਜੈਕਟ ਚੇਅਰਮੈਨ ਐਡਵੋਕੇਟ ਸੱਤਪਾਲ ਸ਼ਰਮਾ ਨੇ ਕਿਹਾ ਕਿ ਕਰੋਨਾ ਵੈਕਸੀਨ ਦਾ ਪਹਿਲਾਂ ਟੀਕਾ ਲਗਵਾਉਣ ਉਪਰੰਤ6 8ਹਫ਼ਤਿਆਂ ਦੇ ਅੰਦਰ ਹੀ ਦੂਜਾ ਟੀਕਾ ਲਗਵਾ ਲੈਣਾ ਚਾਹੀਦਾ ਹੈ ਉਨ੍ਹਾਂ ਨੇ ਸਮੂਹ ਪ੍ਰਸਾਸ਼ਨ ਦਾ ਐਸ ਐਮ ੳ ਡਾ ਮਹੇਸ਼ ਅਹੂਜਾ ਡਾ ਸੁਭਮ ਸਿੰਗਲਾ ਅਤੇ ਸਮੂਹ ਪੈਰਾ ਮੈਡੀਕਲ ਸਟਾਫ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਈ ੳ ਰਾਕੇਸ਼ ਕੁਮਾਰ ਪ੍ਰਧਾਨ ਟੱਕਰ ਯੂਨੀਅਨ ਬਿੱਟ ਤੂਰ ਐਡਵੋਕੇਟ ਗਗਨਦੀਪ ਗਰਗ ਸਰਬਜੀਤ ਸਿੰਘ(ਟੋਨੀ)ਪਰਦੀਪ ਮਿੱਤਲ ਅਮਿਤ ਗੋਇਲ ਐਡਵੋਕੇਟ ਇਸ਼ਵਰ ਬਾਂਸਲ ਸੰਜੀਵ ਕੁਮਾਰ ਐਡਵੋਕੇਟ ਸੰਜੀਵ ਗੋਇਲ ਸੁਸ਼ੀਲ ਕੁਮਾਰ ਰੰਜਨ ਗਰਗ ਮਿੰਟੂ ਤੂਰ ਅਤੇ ਜੈਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਡੀਕਲ ਸਟਾਫ਼ ਅਤੇ ਮੈਂਬਰ ਹਾਜ਼ਰ ਸਨ