ਬਾਬਾ ਸਾਹਿਬ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ
ਸਾਨੂੰ ਸਭ ਨੂੰ ਇੱਕ ਮਾਲਾ ਦੇ ਮਣਕਿਆਂ ਦੀ ਤਰਾਂ ਇਕੱਠੇ ਰਹਿਣ ਦੀ ਲੋੜ - ਡਾ ਹਰਕੀਰਤ ਸਿੰਘ

ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਪੂਰੀ ਦੁਨੀਆ ਵਿੱਚ ਜਿੱਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਪੂਰੀ ਸ਼ਾਨੋ-ਸ਼ੌਕਤ ਧੂਮ-ਧਾਮ ਨਾਲ ਮਨਾਇਆ ਗਿਆ ਉਥੇ ਹੀ ਭਵਾਨੀਗੜ੍ਹ ਵਿੱਚ ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ , ਜ਼ਬਰ ਜ਼ੁਲਮ ਵਿਰੋਧੀ ਫਰੰਟ, ਅੰਬੇਡਕਰ ਯੂਥ ਵੈਲਫੇਅਰ ਕਲੱਬ , ਅੰਬੇਡਕਰ ਕ੍ਰਾਂਤੀ ਗਰੁੱਪ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਵੀ ਭਵਾਨੀਗੜ੍ਹ ਵਿਖੇ ਹਰ ਸਾਲ ਦੀ ਤਰਾਂ 14 ਅਪ੍ਰੈਲ ਨੂੰ ਧੂਮ- ਧਾਮ ਨਾਲ ਮਨਾਇਆ ਗਿਆ । ਬਾਬਾ ਸਾਹਿਬ ਜੀ ਦੇ ਸਟੈਚੂ ਨੂੰ ਦੀਪ ਮਾਲਾ ਫੁੱਲਾਂ ਨਾਲ ਪੂਰੀ ਤਰਾਂ ਸਜਾਇਆ ਹੋਇਆ ਸੀ । ਸਮਾਗਮ ਸਵੇਰੇ ਦਸ ਵਜੇ ਤੋਂ ਸ਼ੁਰੂ ਹੋ ਦੋ ਵਜੇ ਤੱਕ ਚੱਲਦਾ ਰਿਹਾ। ਦੌਰਾਨ ਮੁੱਖ ਮਹਿਮਾਨ ਡਾਕਟਰ ਹਰਕੀਰਤ ਸਿੰਘ ਅਤੇ ਨੇ ਕਿਹਾ ਕਿ ਸਾਨੂੰ ਇੱਕ ਮਾਲਾ ਦੇ ਮਣਕਿਆਂ ਤੋਂ ਸੇਧ ਲੈਣੀ ਦੀ ਲੋੜ ਹੈ ਅਤੇ ਇਹ ਤਰਾਂ ਸਾਨੂੰ ਬਾਬਾ ਸਾਹਿਬ ਜੀ ਦੀ ਪਵਿੱਤਰ ਸੋਚ ਤੇ ਪਹਿਰਾ ਦਿੰਦੇ ਹੋਏ ਸਭ ਨੂੰ ਰਲ਼ ਮਿਲ਼ ਕੇ ਰਹਿਣਾ ਚਾਹੀਦਾ ਹੈ । ਮੰਚ ਮੈਂਬਰਾਂ ਵੱਲੋਂ ਵੱਡੀ ਗਿਣਤੀ ਨਾਲ ਸਮਾਗਮ ਵਿੱਚ ਆਉਂਣ ਲੲੀ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਚਰਨਾ ਰਾਮ ਲਾਲਕਾ , ਮਾਸਟਰ ਚਰਨ ਸਿੰਘ ਚੋਪੜਾ, ਗੁਰਮੀਤ ਸਿੰਘ ਕਾਲਾਝਾੜ, ਚੰਦ ਸਿੰਘ ਰਾਮਪੁਰਾ ,ਬਹਾਦਰ ਸਿੰਘ ਮਾਲਵਾ, ਗੁਰਤੇਜ ਸਿੰਘ ਕਦਰਾਵਾਦ, ਜਸਵਿੰਦਰ ਸਿੰਘ ਚੋਪੜਾ, ਮਨਜੀਤ ਪਟਵਾਰੀ, ਮਾਸਟਰ ਕਮਲਜੀਤ ਸਿੰਘ, ਬਲਕਾਰ ਸਿੰਘ ਭਗਾਨੀਆ, ਗੁਰਨਾਮ ਸਿੰਘ, ਡਾਕਟਰ ਗੁਰਜੰਟ ਸਿੰਘ, ਡਾਕਟਰ ਰਾਮਪਾਲ ਸਿੰਘ, ਗੰਡਾ ਸਿੰਘ, ਕ੍ਰਿਸ਼ਨ ਸਿੰਘ , ਇੰਦਰਜੀਤ ਸਿੰਘ ਮਾਝੀ, ਛਿੰਦਰਪਾਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।