ਭਵਾਨੀਗੜ (ਗੁਰਵਿੰਦਰ ਸਿੰਘ) ਭਵਾਨੀਗੜ ਸਹਿਰ ਦੇ ਨਜ਼ਦੀਕ ਪੈਂਦੇ ਪਿੰਡ ਕਾਕੜਾ ਅਤੇ ਬਖੋਪੀਰ ਰੋਡ ਵਿਖੇ ਤਕਰੀਬਨ 25 ਏਕੜ ਕਣਕ ਤੇ 40 ਏਕੜ ਨਾੜ ਅੱਗ ਲੱਗਣ ਨਾਲ ਸੜ ਕੇ ਸਵਾਹ ਹੋ ਗਈ। ਜਿਸ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਯੂਥ ਆਗੂ ਆਚਲ ਗਰਗ ਨੇ ਕਿਹਾ ਕਿ ਅੱਜ ਜੋ ਹਾਦਸਾ ਵਾਪਰਿਆ ਹੈ ਇਸ ਵਿੱਚ ਸਰਕਾਰ ਦੀਆਂ ਤੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਦੇਖਣ ਨੂੰ ਮਿਲੀਆਂ ਹਨ ਕਿਓਂਕਿ ਹਰ ਸਾਲ ਕਿਸਾਨਾਂ ਵੱਲੋਂ ਸਰਕਾਰ ਤੋਂ ਫਾਇਰ ਟੈਂਡਰ ਦੀ ਮੰਗ ਕੀਤੀ ਜਾਂਦੀ ਹੈ ਜੋ ਕਦੇ ਵੀ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਸਾਲ ਵੀ ਸਰਕਾਰ ਤੋਂ ਫਾਇਰ ਟੈਂਡਰ ਦੀ ਮੰਗ ਕੀਤੀ ਗਈ ਸੀ ਜੋ ਇਸ ਵਾਰ ਵੀ ਕਿਸਾਨ ਭਰਾਵਾਂ ਦੀ ਇਸ ਮੰਗ ਨੂੰ ਸਰਕਾਰ ਵਲੋਂ ਅਣਗੋਲਿਆਂ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਭਵਾਨੀਗੜ੍ਹ ਸਬ ਡਵੀਜਨ ਹੋਣ ਦੇ ਬਾਅਦ ਵੀ ਭਵਾਨੀਗੜ੍ਹ ਨੂੰ ਬਣਦੀਆਂ ਸਹੂਲਤਾਂ ਤੋਂ ਪਰੇ ਰੱਖਿਆ ਗਿਆ ਹੈ ਤੇ ਸਬ ਡਵੀਜਨ ਵਾਲੀ ਕੋਈ ਗੱਲ ਬਾਤ ਨਜਰ ਨਹੀਂ ਆਉਂਦੀ ਕਿਉਂਕਿ ਤਕਰੀਬਨ 6 ਤੋਂ 7 ਮਹੀਨੇ ਪਹਿਲਾਂ ਵੀ ਭਵਾਨੀਗੜ੍ਹ ਦੇ ਗਊਸ਼ਾਲਾ ਚੌਕ ਵਿੱਚ ਇੱਕ ਬੂਟਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਸੀ ਜਿਥੇ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ਕਰਕੇ ਦੁਕਾਨ ਤੇ ਦੁਕਾਨ ਦਾ ਸਾਰਾ ਸਮਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਸੀ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਜੇ ਓਦੋਂ ਤੋਂ ਹੀ ਸਰਕਾਰ ਵਲੋਂ ਫਾਇਰ ਟੈਂਡਰ ਦੇ ਪੁਖਤਾ ਪ੍ਰਬੰਦ ਕੀਤੇ ਹੁੰਦੇ ਤਾਂ ਅੱਜ ਇਹ ਨੁਕਸਾਨ ਨਾ ਹੁੰਦਾ ਕਿਓਂਕਿ ਅੱਜ ਵੀ ਜਦ ਤੱਕ fire ਬ੍ਰਿਗੇਡ ਦੀ ਟੀਮ ਪਹੁੰਚੀ ਓਦੋਂ ਤੱਕ ਤਾਂ ਕਿਸਾਨਾਂ ਨੇ ਕਈ ਘੰਟਿਆਂ ਦੀ ਕੜੀ ਜਦੋ ਜਹਿਦ ਦੇ ਬਾਅਦ ਅੱਗ ਤੇ ਕਾਬੂ ਪਾ ਲਿਆ ਸੀ। ਇਸ ਕਰਕੇ ਓਦੋਂ ਫਾਇਰ ਬ੍ਰਿਗੇਡ ਦੀ ਟੀਮ ਆਈ ਨਾ ਆਈ ਇੱਕ ਬਰਾਬਰ ਹੈ। ਸ਼੍ਰੀ ਗਰਗ ਨੇ ਕਿਹਾ ਕਿ ਹਲਕੇ ਦੇ ਮੰਤਰੀ ਸਾਹਿਬ ਤੇ ਮੈਂਬਰ ਪਾਰਲੀਮੈਂਟ ਇਸ ਦੁਖਦ ਘਟਨਾ ਦੇ ਵਕਤ ਉਥੇ ਨਹੀਂ ਆਇਆ ਸਿਰਫ ਹਲਕੇ ਦੇ ਸਾਬਕਾ ਐਮ ਐੱਲ ਏ ਪ੍ਰਕਾਸ਼ ਚੰਦ ਗਰਗ ਹੀ ਮੌਕੇ ਤੇ ਮੌਜੂਦ ਸਨ। ਗਰਗ ਨੇ ਕਿਹਾ ਕਿ ਸਰਕਾਰ ਤੁਰੰਤ ਗਿਰਦਾਵਰੀ ਜਾਰੀ ਕਰਕੇ ਕਿਸਾਨਾਂ ਨੂੰ 75-75 ਹਜ਼ਾਰ ਪ੍ਰਤੀ ਏਕੜ ਮੁਆਵਜਾ ਜਾਰੀ ਕਰੇ ਤੇ ਭਵਾਨੀਗੜ੍ਹ ਸਬ ਡਵੀਜਨ ਲਈ ਫਾਇਰ ਟੈਂਡਰ ਜਾਰੀ ਕਰੇ ਤਾਂ ਜੋ ਦੁਬਾਰਾ ਇਹੋ ਜੇ ਦੁਖਦ ਹਾਦਸੇ ਨਾ ਹੋ ਸਕਣ।