ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਬਾਅਦ ਭਵਾਨੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਰ ਸਵਾਰ ਨੌਜਵਾਨਾਂ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਉਂਦਿਆਂ ਸਰਕਾਰੀ ਬੱਸ ਦੇ ਚਾਲਕਾਂ ਨੇ ਆਪਣੀਆਂ ਬੱਸਾਂ ਸੜਕ ਵਿਚਕਾਰ ਟਿੱਬਿਆਂ ਖਡ਼੍ਹੀਆਂ ਕਰਕੇ ਨੌਜਵਾਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਹੰਗਾਮੇ ਦੌਰਾਨ ਨੈਸ਼ਨਲ ਹਾਈਵੇ ਬੰਦ ਹੋ ਜਾਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ ਤੇ ਮੌਕੇ ਤੇ ਪਹੁੰਚੇ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਬੱਸ ਚਾਲਕਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ । ਜਿਸ ਉਪਰੰਤ ਚਾਲਕਾਂ ਨੇ ਬੱਸਾਂ ਨੂੰ ਸੜਕ ਵਿਚਕਾਰੋਂ ਪਾਸੇ ਕੀਤਾ ਮਾਮਲੇ ਸਬੰਧੀ ਬੱਸ ਦੇ ਡਰਾਇਵਰ ਅਮਨਦੀਪ ਸਿੰਘ ਵਾਸੀ ਸੂਲਰ ਤੇ ਕੰਡਕਟਰ ਅਮਨਦੀਪ ਸਿੰਘ ਵਾਸੀ ਜਲਾਲਾਬਾਦ ਨੇ ਦੱਸਿਆ ਕਿ ਉਹ ਸਰਦੂਲਗੜ੍ਹ ਤੋਂ ਸ਼ਿਮਲੇ ਲਈ ਚੱਲੇ ਸੀ ਕਿ ਭਵਾਨੀਗੜ੍ਹ ਤੋਂ ਪਹਿਲਾਂ ਫੱਗੂਵਾਲਾ ਕੈਂਚੀਆਂ ਵਾਲਾ ਪੁਲ ਲੰਘੇ ਤਾਂ ਇਕ ਕਾਰ ਚ ਤਿੰਨ ਨੌਜਵਾਨਾਂ ਨੇ ਬੱਸ ਦੇ ਅੱਗੇ ਵਾਰ ਵਾਰ ਬਰੇਕ ਮਾਰਦਿਆਂ ਕਾਰ ਨੂੰ ਸੜਕ ਵਿਚਕਾਰ ਖੜ੍ਹਾ ਕੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਕੰਡਕਟਰ ਨੇ ਦੋਸ਼ ਲਗਾਇਆ ਕਿ ਉਸਦੇ ਕੱਪੜੇ ਪਾੜ ਦਿੱਤੇ ਗਏ ਤੇ ਨੌਜਵਾਨ ਉਸ ਕੋਲੋਂ ਪੈਸਿਆਂ ਵਾਲਾ ਝੋਲਾ ਜਿਸ ਵਿੱਚ ਕਰੀਬ 10 ਹਜ਼ਾਰ ਰੁਪਏ ਸਨ ਅਤੇ ਉਹ ਵੀ ਲੈ ਕੇ ਫ਼ਰਾਰ ਹੋ ਗਏ । ਜਿਸ ਤੋਂ ਬਾਅਦ ਗੁੱਸੇ ਚ ਆ ਕੇ ਉਨ੍ਹਾਂ ਨੂੰ ਆਪਣੀਆਂ ਬੱਸਾਂ ਟੇਢੀਆਂ ਸੜਕ ਤੇ ਲਾ ਕੇ ਸੜਕ ਰੁਕਣ ਲਈ ਮਜਬੂਰ ਹੋਣਾ ਪਿਆ ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਸੰਧੂ ਸਮੇਤ ਪਹੁੰਚੇ ਪੁਲਿਸ ਮੁਲਾਜ਼ਮ ਕਾਰ ਨੂੰ ਛੱਡ ਕਿ ਮੌਕੇ ਤੋਂ ਫ਼ਰਾਰ ਹੋਏ ਨੌਜਵਾਨਾਂ ਦੀ ਕਾਰ ਨੂੰ ਥਾਣੇ ਲੈ ਗਏ ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ।