ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਮਾਪਿਆਂ ਦਾ ਦੇਣ ਕੋਈ ਵੀ ਇਨਸਾਨ ਨਹੀ ਦੇ ਸਕਦਾ ਸਮਾਜ ਅੰਦਰ ਤਰੱਕੀਆ ਅਤੇ ਬੁਲੰਦੀਆ ਬਜੁਰਗਾ ਦੇ ਅਸ਼ੀਰਵਾਦ ਸਦਕਾ ਹੀ ਹਾਸਲ ਹੁੰਦੀਆਂ ਨੇ ਓੁਪਰੋਕਤ ਸ਼ਬਦਾ ਦਾ ਪ੍ਰਗਟਾਵਾ ਅੱਜ ਵਿਜੇਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਜਗਤਾਰ ਸਿੰਘ ਮੱਟਰਾਂ ਪ੍ਰਧਾਨ ਪੰਚਾਇਤ ਯੂਨੀਅਨ ਭਵਾਨੀਗਡ਼੍ਹ ਦੇ ਨਿਵਾਸ ਸਥਾਨ ਪਿੰਡ ਮੱਟਰਾਂ ਵਿਖੇ ਪ੍ਰਗਟ ਕੀਤੇ ਸਿੰਗਲਾ ਅੱਜ ਜਗਤਾਰ ਸਿੰਘ ਮੱਟਰਾਂ ਦੇ ਦਾਦਾ ਜੀ ਸਰਦਾਰ ਮਹਿੰਦਰ ਸਿੰਘ ਤੂਰ ਦੇ ਅਕਾਲ ਚਲਾਣਾ ਕਰਨ ਤੇ ਦੁੱਖ ਵਿੱਚ ਸ਼ਰੀਕ ਹੋਣ ਪਹੁੰਚੇ ਸਨ । ਇਸ ਮੋਕੇ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਪੂਰੇ ਪੰਜਾਬ ਅਤੇ ਵਿਸ਼ੇਸ਼ ਤੌਰ ਤੇ ਹਲਕਾ ਸੰਗਰੂਰ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ । ਇਸ ਮੋਕੇ ਸਿੰਗਲਾ ਵੱਲੋਂ ਜਗਤਾਰ ਸਿੰਘ ਮੱਟਰਾਂ ਦੇ ਪਿੰਡ ਵਿਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਇਸ ਮੋਕੇ ਜਗਤਾਰ ਸਿੰਘ ਮੱਟਰਾਂ ਨੇ ਸਿੰਗਲਾ ਨੂੰ ਵਿਸ਼ਵਾਸ ਦਿਵਾਇਆ ਕੀ ਉਹ ਆਪਣੇ ਸਾਥੀਆਂ ਸਮੇਤ ਸਰਕਾਰ ਦੇ ਕੰਮਾ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਣਗੇ । ਇਸ ਮੋਕੇ ਜਗਤਾਰ ਨਮਾਦਾ. ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ ਭਵਾਨੀਗਡ਼੍ਹ. ਜੀਵਨ ਸਿੰਘ ਸਕਰੌਦੀ ਸਰਪੰਚ. ਅਤੇ ਸਾਹਿਬ ਸਿੰਘ ਸਰਪੰਚ ਭੜੋ ਹਰਪ੍ਰੀਤ ਸਿੰਘ ਕਲੱਬ ਪ੍ਰਧਾਨ ਦਰਸ਼ਨ ਸਿੰਘ ,ਗੁਰਭਜਨੀਕ ਸਿੰਘ ਪੰਚ, ਅਜੈਬ ਸਿੰਘ ਨੰਬਰਦਾਰ , ਗੁਰਪ੍ਰੀਤ ਸਿੰਘ ਮਸਤਾਨ ਸਿੰਘ ਸੁਖਵੀਰ ਸਿੰਘ ਪੰਚ ਆਦਿ ਹਾਜ਼ਰ ਸਨ ।