ਅੰਮ੍ਰਿਤਸਰ 21 ਅਪ੍ਰੈਲ (ਗੁਰਵਿੰਦਰ ਸਿੰਘ ਰੋਮੀ ) ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਹਾਈ ਸਕੂਲ ਕਮਾਸਕਾ ਵਿਖੇ ਬਤੌਰ ਕਲਰਕ ਸੇਵਾ ਨਿਭਾ ਰਹੇ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਪ੍ਰਭਜੀਤ ਸਿੰਘ ਨੇ ਅੱਜ ਫਿਰ ਇੱਕ ਲੋੜਵੰਦ ਕੈਂਸਰ ਪੀੜਤ ਮਰੀਜ਼ ਦੀ ਮਦਦ ਲਈ ਖੂਨਦਾਨ ਕੀਤਾ।ਸਵੈ ਇਛੱਕ ਖੂਨਦਾਨੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਣ ਕਰਕੇ ਉਹ ਇਸ ਤੋਂ ਪਹਿਲਾਂ ਵੀ ਖੂਨਦਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਖੂਨ ਘੱਟਦਾ ਨਹੀਂ ਸਗੋਂ ਲੋੜਵੰਦਾਂ ਦੀ ਲੋੜ ਪੂਰੀ ਕਰਕੇ ਮਨ ਨੂੰ ਸਕੂਨ ਮਿਲਦਾ ਹੈ। ਪ੍ਰਭਜੀਤ ਸਿੰਘ ਨੇ ਹੋਰਨਾਂ ਤੇ ਖਾਸ ਤੋਰ ਤੇ ਨੋਜਵਾਨਾਂ ਨੂੰ ਖੂਨਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ ਅਤੇ ਕਿਸੇ ਵੀ ਵਿਅਕਤੀ ਵਲੋਂ ਦਾਨ ਕਿਤਾ ਗਿਆ ਖੂਨ ਕਿਸੇ ਲੋੜਵੰਦ ਮਰੀਜ਼ ਨੂੰ ਜੀਵਨ ਦਾਨ ਦੇ ਸਕਦਾ ਹੈ।
ਖੂਨਦਾਨ ਕਰਦੇ ਹੋਏ ਪ੍ਰਭਜੀਤ ਸਿੰਘ