ਨੌਜਵਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ, ਕਿਹਾ ਜਿੰਮਾਂ ਬੰਦ ਠੇਕੇ ਖੁੱਲ੍ਹੇ 
ਜਿੰਮਾਂ ਖੁੱਲ੍ਹਣ ਨਾਲ ਹੀ ਨੋਜਵਾਨ ਤੰਦਰੁਸਤ ਅਤੇ ਫਿੱਟ ਰਿਹ ਸਕਣਗੇ : ਅੰਮ੍ਰਿਤ ਧਨੋਆ

ਭਵਾਨੀਗੜ੍ਹ 23 ਅਪ੍ਰੈਲ (ਗੁਰਵਿੰਦਰ ਸਿੰਘ ) ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦੇ ਤਹਿਤ ਕਰੋਨਾ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਅਪ੍ਰੈਲ ਤੱਕ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਜਿੰਮਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਜਿੰਮਾਂ ਦੇ ਮਾਲਕ ਅਤੇ ਨੌਜਵਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮੋਕੇ ਨੌਜਵਾਨ ਅੰਮ੍ਰਿਤ ਧਨੋਆ ਵੱਲੋ ਪੰਜਾਬ ਸਰਕਾਰ ਦੀ ਜਿੰਮ ਬੰਦ ਰੱਖਣ ਦੀ ਇਸ ਗਾਈਡਲਾਇਨ ਤੇ ਰੋਸ ਜਾਹਿਰ ਕੀਤਾ ਗਿਆ ਹੈ । ਇਸ ਮੋਕੇ ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿੰਮਾ ਬੰਦ ਕਰਨ ਦਾ ਫ਼ੈਸਲਾ ਬਹੁਤ ਹੀ ਗਲਤ ਕੀਤਾ ਗਿਆ ਹੈ। ਕਿਉਂਕਿ ਅੱਜ ਸ਼ਹਿਰਾਂ ਵਿਚ ਪੂਰੇ ਇਕੱਠ ਹੋ ਰਹੇ ਹਨ ਅਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ ਪਰ ਜਿਥੇ ਨੌਜਵਾਨਾਂ ਨੇ ਆਪਣੀ ਸਰੀਰਕ ਫਿੱਟਨੈੱਸ ਕਰਨੀ ਹੈ ਉਹ ਜਿੰਮ੍ਹਾਂ ਬੰਦ ਕਰਨੀਆਂ ਸਰਕਾਰ ਲਈ ਸ਼ਰਮਸਾਰ ਹੈ। ਉਨ੍ਹਾਂ ਕਿਹਾ ਕਿ ਜਿੰਮਾਂ ਵਿੱਚ ਪਹਿਲਾਂ ਹੀ ਸੋਸ਼ਲ ਡਿਸਟੈਂਸ ਨਾਲ ਹੀ ਕਸਰਤਾਂ ਕੀਤੀਆਂ ਜਾਂਦੀਆਂ ਹਨ। ਨੌਜਵਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਤੁਰੰਤ ਜ਼ਿੰਮਾ ਖੋਲ੍ਹਣੀਆਂ ਚਾਹੀਦੀਆਂ ਹਨ ਤਾਂ ਕਿ ਨੌਜਵਾਨ ਆਪਣੇ ਸਰੀਰ ਦਾ ਧਿਆਨ ਰੱਖਣ ਦੇ ਨਾਲ ਨਾਲ ਆਪਣੀਆਂ ਕਸਰਤਾਂ ਨੂੰ ਬਰਕਰਾਰ ਰੱਖ ਸਕਣ ।