ਜਾਗਦੇ ਰਹੋ ਯੂਥ ਕਲੱਬ ਵਲੋ ਖੂਨਦਾਨ ਕੈਪ ਦਾ ਆਯੋਜਨ
ਪ੍ਰਦੀਪ ਮੱਟੂ ਤੇ ਪ੍ਰਸ਼ਾਤ ਗਰਗ ਨੇ ਕੀਤਾ ਖੂਨਦਾਨ

ਪਟਿਆਲਾ 24 ਅਪ੍ਰੈਲ (ਬੇਅੰਤ ਸਿੰਘ ਰੋਹਟੀਖਾਸ)ਕੋਵਿਡ-19 ਅਤੇ ਡੇਂਗੂ ਦੇ ਭਿਆਨਕ ਦੌਰ ਸਮੇਂ ਦੌਰਾਨ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀ ਦੇ ਚਲਦਿਆਂ ਜਾਗਦੇ ਰਹੋ ਯੂਥ ਕਲੱਬ ਕਲੱਬ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ ਜੋ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ,ਉਹ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ। ਅੱਜ ਐਮਰਜੈਂਸੀ ਵਿੱਚ ਮਰੀਜ ਸੁਰਜੀਤ ਸਿੰਘ ਅਕਾਲ ਹਸਪਤਾਲ ਲਈ ਪ੍ਰਦੀਪ ਸਿੰਘ ਮੱਟੂ ਨੇ 7ਵੀਂ ਵਾਰ ਅਤੇ ਪ੍ਰਸਾਂਤ ਗਰਗ ਨੇ 6ਵੀਂ ਵਾਰ ਵਰਧਮਾਨ ਬਲੱਡ ਬੈਂਕ ਵਿਖੇ ਖੂਨਦਾਨ ਕੀਤਾ। ਉਨ੍ਹਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿ ਖੂਨਦਾਨ ਸਰਬੋਤਮ ਦਾਨ ਹੈ,ਕਿਉਂਕਿ ਇਸ ਨਾਲ ਮਰਦੀਆਂ ਜਿੰਦਗੀਆਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ,ਉਨ੍ਹਾਂ ਆਖਿਆ ਕਿ ਅਮਰਜੀਤ ਸਿੰਘ ਜਾਗਦੇ ਰਹੋ ਦੀ ਸਰਪ੍ਰਸਤੀ ਹੇਠ ਜੋ ਕੋਵਿਡ-19 ਅਤੇ ਡੇਂਗੂ ਦੇ ਚਲਦਿਆਂ ਹਰ ਮਹੀਨੇ ਜੋ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ,ਉਹ ਮਾਨਵਤਾ ਦੀ ਸੇਵਾ ਦੇ ਵਿੱਚ ਇਕ ਸਲਾਘਾਯੋਗ ਕਦਮ ਹੈ।ਲੋੜਵੰਦ ਮਰੀਜਾਂ ਦੀ ਖੂਨਦਾਨ ਕੈਂਪ ਲਗਾ ਕੇ ਜੋ ਸੇਵਾ ਕੀਤੀ ਜਾ ਰਹੀ ਹੈ,ਉਹ ਵਡਮੁੱਲੀ ਸੇਵਾ ਹੈ।ਉਨ੍ਹਾਂ ਨੇ ਕਿਹਾ ਕਿ ਕਲੱਬ ਨੂੰ ਪੂਰਾ ਸਹਿਯੋਗ ਕਰਾਂਗੇ।ਉਨ੍ਹਾਂ ਨੇ ਦੱਸਿਆ ਕਿ ਜਾਗਦੇ ਰਹੋ ਯੂਥ ਕਲੱਬ ਕਾਫੀ ਲੰਮੇ ਸਮੇਂ ਤੋਂ ਧੀਆਂ ਦੀ ਲੋਹੜੀ ਮਨਾਉਣਾ,ਨਸਿਆਂ ਨੂੰ ਰੋਕਣ ਲਈ ਨੌਜਵਾਨਾਂ ਨੂੰ ਪ੍ਰੇਰਣਾ, ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ,ਵਾਤਾਵਰਨ ਦੀ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ,ਗਰੀਬ ਲੜਕੀਆਂ ਦੇ ਵਿਆਹ ਸਮੇਂ ਮੱਦਦ ਕਰਨਾ,ਦਾਜ ਦਹੇਜ ਨਾ ਲੈਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ,ਖੇਡਾਂ ਲਈ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਆਦਿ ਵੱਖ ਵੱਖ ਕਾਰਜ ਕਰ ਰਹਿਆਂ ਹੈ। ਪ੍ਰਸਾਂਤ ਗਰਗ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਨੁੱਖਤਾ ਦੇ ਭਲੇ ਲਈ ਖੂਨਦਾਨ ਜਰੂਰ ਕਰਨ,ਤਾਂ ਲੋੜਵੰਦ ਮਰੀਜ਼ਾਂ ਨੂੰ ਸਮੇਂ ਤੇ ਖੂਨ ਮਿਲ ਸਕੇ।ਉਨ੍ਹਾਂ ਨੇ ਆਖਿਆ ਕਿ ਹਰੇਕ ਤੰਦਰੁਸਤ ਇਨਸਾਨ 18 ਸਾਲ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ।ਇਸ ਮੌਕੇ ਪ੍ਰਦੀਪ ਸਿੰਘ ਮੱਟੂ,ਪ੍ਰਸਾਂਤ ਗਰਗ,ਸਤਪਾਲ ਸਿੰਘ,ਮੁਕੇਸ਼ ਸਰਮਾਂ ਆਦਿ ਵਿਸੇਸ਼ ਤੌਰ ਤੇ ਹਾਜਰ ਸਨ।