ਪਟਿਆਲਾ (ਬੇਅੰਤ ਸਿੰਘ ਰੋਹਟੀ) ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਪਿਛਲੇ ਦਿਨੀਂ ਹਲਕਾ ਸੁਤੰਤਰ ਮਜ਼ਦੂਰ ਯੂਨੀਅਨ ਦੇ ਸੂਬਾ ਕਨਵੀਨਰ ਜਤਿੰਦਰ ਸਿੰਘ ਮੱਟੂ ਅਤੇ ਸਾਥੀਆਂ ਵਲੋ ਖਨੌਰੀ ਖੇਤਰ ਵਿੱਚ ਬਹੁਤ ਹਰਮਨ-ਪਿਆਰਤਾ ਹਾਸਿਲ ਸੰਤ ਬਾਬਾ ਪਵਿੱਤਰ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਜੀਤ ਸਿੰਘ ਜੀ ਨਾਲ ਪੰਜਾਬ ਅਤੇ ਹਲਕੇ ਸ਼ੁਤਰਾਣਾ ਖੇਤਰ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਚਰਚਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੰਤ ਬਾਬਾ ਪਵਿੱਤਰ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਜੀਤ ਸਿੰਘ ਜੀ ਨੇ ਭਵਿੱਖ ਵਿੱਚ ਸਾਡੀ ਚੜ੍ਹਦੀਕਲਾ ਲਈ ਦੁਆਵਾਂ ਅਤੇ ਆਸ਼ਿਰਵਾਦ ਦਿੱਤਾ ਅਤੇ ਤਕੜੇ ਹੋ ਕੇ ਲੋਕਾਂ ਦੇ ਹੱਕਾਂ ਲਈ ਕੰਮ ਕਰਨ ਲਈ ਪ੍ਰੇਰਿਆ। ਸਿਰੋਪਾਓ ਦੀ ਦਾਤ ਬਖਸ਼ਿਸ਼ ਕੀਤੀ।
ਸੰਤ ਮਹਾਪੁਰਸ਼ਾ ਪਾਸੋ ਅਸ਼ੀਰਵਾਦ ਲੈਣ ਮੋਕੇ ਇੱਕ ਯਾਦਗਾਰੀ ਤਸਵੀਰ।